ਚੰਡੀਗੜ੍ਹ,18 ਸਤੰਬਰ 2021- ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਏ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਉਥੇ ਹੀ ਪੰਜਾਬ ਕਾਂਗਰਸ ਕਮੇਟੀ ਦੇ ਪ੍ਧਾਨ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਲਿਖਿਆ ਹੈ ਕਿ ਅੱਜ ਸੱਚ ਦੀ ਜਿੱਤ ਹੋਊ, ਕਿਉਂਕਿ ਕਿਸੇ ਵੀ ਵਿਚਾਰ ਚਰਚਾ ਜਾਂ ਸੋਚ ਵਿੱਚੋਂ ਜੇਤੂ ਸਿਰਫ ਸੱਚ ਹੀ ਹੁੰਦੈ, ਨਵਜੋਤ ਸਿੱਧੂ ਵੀ ਬਤੌਰ ਪੀਪੀਸੀਸੀ ਪ੍ਧਾਨ 18 ਸੂਤਰੀ ਏਜੰਡੇ ਤੇ ਡਟੇ ਹੋਏ ਹਨ ਅਤੇ ਡਟੇ ਰਹਿਣਗੇ, ਨਵਜੋਤ ਸਿੱਧੂ ਦਾ ਸੰਘਰ ਕੁਰਸੀ ਦਾ ਨਹੀਂ ਬਲਕਿ ਪੰਜਾਬ ਪ੍ਤੀ ਸਮਰਪਣ ਅਤੇ ਸੂਬੇ ਦੇ ਵਿਕਾਸ ਦਾ ਹੈ।
ਨਵਜੋਤ ਸਿੱਧੂ, ਬਤੌਰ ਪੀਪੀਸੀਸੀ ਪ੍ਰਧਾਨ 18 ਸੂਤਰੀ ਏਜੰਡੇ ਤੇ ਡਟੇ ਹੋਏ ਹਨ ਅਤੇ ਡਟੇ ਰਹਿਣਗੇ. ਨਵਜੋਤ ਸਿੱਧੂ ਦਾ ਸੰਘਰਸ਼ ਕੂਰਸੀ ਦਾ ਨਹੀਂ ਬਲਕਿ ਪੰਜਾਬ ਪ੍ਰਤੀ ਸਮਰਪਣ ਅਤੇ ਸੂਬੇ ਦੇ ਵਿਕਾਸ ਦਾ ਹੈ. ..ਪੱਤਰਕਾਰ ਸੁਰਿੰਦਰ ਡੱਲਾ.
— surinder dalla (@surinder_dalla) September 18, 2021