ਸ਼ਨੀਵਾਰ, ਅਕਤੂਬਰ 11, 2025 02:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਪਿਓ ਦੇ ਰਿਸ਼ਤੇ ਦੀ ਇਹ ਕਹਾਣੀ ਪੜ੍ਹਕੇ ਤੁਹਾਡਾ ਵੀ ਗੱਚ ਭਰ ਆਵੇਗਾ

by propunjabtv
ਅਪ੍ਰੈਲ 23, 2021
in Featured
0
ਯਾਦ ਆ ਕੇਰਾਂ ਬੱਸ ਤਲਵੰਡੀ ਬੱਸ ਸਟੈਂਡ ਚ ਦਾਖ਼ਲ ਹੋਈ ਤੇ ਬੱਸ ਸਟੈਂਡ ਦੇ ਬਾਹਰ ਖੇਡਣ ਵਾਲੇ ਨਿੱਕੇ ਵੱਡੇ ਲੋਹੇ ਤੇ ਲੱਕੜ ਦੇ ਟਰੈਕਟਰ ਕਿਸੇ ਦੁਕਾਨ ਦੇ ਬਾਹਰ ਸਜਾਏ ਹੋਏ ਸੀ ਤੇ ਮੈਂ ਬਾਪੂ ਨੂੰ ਹਲੂਣ ਕੇ ਟਰੈਕਟਰ ਦਿਖਾਏ ਪਰ ਬਾਪੂ ਨੇ ਗੱਲ ਅਣਸੁਣੀ ਕਰ ਦਿੱਤੀ ।
ਅਸੀਂ ਬੱਸ ਸਟੈਂਡ ਉੱਤਰੇ ਤੇ ਬਾਪੂ ਤੇ ਮੈਂ ਉੱਤਰ ਕੇ ਬੱਸ ਸਟੈਂਡ ਚ ਬੈਠਣ ਲਈ ਬਣੀਆਂ ਥੜੀਆਂ ਤੇ ਬੈਠ ਗਏ । ਬਾਪੂ ਇੱਕਦਮ ਉੱਠਿਆ ਤੇ ਮੇਰਾ ਹੱਥ ਫੜ੍ਹ ਬਾਪੂ ਮੋਚੀ ਕੋਲ ਚਲਾ ਗਿਆ ਤੇ ਆਵਦੀ ਜੁੱਤੀ ਲਾਹ ਕੇ ਮੋਚੀ ਨੂੰ ਦੇ ਦਿੱਤੀ । ਮੋਚੀ ਕਹਿੰਦਾ ਕਿ ਜੁੱਤੀ ਦੀ ਹਾਲਤ ਖ਼ਰਾਬ ਹੀ ਆ ,ਜੇ ਬਾਹਲਾ ਕਹਿੰਨੇ ਆ ਤਾਂ ਸਿਉ ਦਿੰਨਾ ..ਪਰ ਮਿਲੂ ਕੱਲ੍ਹ । ਬਾਪੂ ਨੇ ਦੂਜੀ ਜੁੱਤੀ ਵੀ ਲਾਹ ਕੇ ਮੋਚੀ ਕੋਲ ਰੱਖ ਦਿੱਤੀ ਤੇ ਕਿਹਾ ਕਿ ਕੱਲ੍ਹ ਹੀ ਲੈ ਜਾਂਵਾਂਗੇ ਦੋਨੋਂ । ਬਾਪੂ ਨੰਗੇ ਪੈਰ ਤੁਰ ਫਿਰ ਉਸੇ ਥੜ੍ਹੀ ਤੇ ਜਾ ਕੇ ਬੈਠ ਗਿਆ ਤੇ ਮੈਂ ਵੀ ਬਾਪੂ ਦੇ ਪਿੱਛੇ ਹੀ । ਫੁੱਲੇ , ਗਿਰੀਆਂ , ਪਾਪੜ ਵੇਚਣ ਵਾਲੇ ਵਾਰ ਵਾਰ ਕੋਲੇ ਆਉਂਦੇ ਤੇ ਮੇਰੇ ਚ ਹਿੰਮਤ ਨਾ ਪਈ ਕਿ ਬਾਪੂ ਨੂੰ ਕਹਿ ਦੇਵਾਂ ਕਿ ਮੈਨੂੰ ਚੀਜ਼ੀ ਦਵਾ ਦੇ । ਫਿਰ ਬਾਪੂ ਨੇ ਮੈਲੇ ਜੇਹੇ ਝੋਲੇ ਚੋ ਪਾਣੀ ਦੀ ਬੋਤਲ ਕੱਢੀ ਤੇ ਮੇਰੇ ਮੂਹਰੇ ਕਰ ਦਿੱਤੀ ਕਿ ਤ੍ਰੇਹ ਲੱਗੀ ਤਾਂ ਪੀ ਲੈ । ਮੈਂ ਗਟਾਗਟ ਸਾਰਾ ਪਾਣੀ ਪੀ ਲਿਆ ਤੇ ਬਾਪੂ ਸਕੂਨ ਨਾਲ ਮੇਰੇ ਮੂੰਹ ਵੱਲ ਦੇਖ ਰਿਹਾ ਸੀ । ਜਿਵੇਂ ਉਸਦੀ ਪਿਆਸ ਵੀ ਮੈਂ ਪਾਣੀ ਪੀ ਕੇ ਮੁਕਾ ਦਿੱਤੀ ਹੋਵੇ । ਬਾਪੂ ਨੇ ਬੋਤਲ ਮੁੜ ਝੋਲੇ ਚ ਪਾ ਲਈ । ਸਾਨੂੰ ਪਿੰਡ ਵਾਲੀ ਬੱਸ ਮਿਲ ਗਈ ਤੇ ਅਸੀਂ ਪਿੰਡ ਪੁੱਜ ਗਏ ।
ਪੰਦਰਾਂ ਦਿਨ ਬਾਅਦ ਵਾਢੀ ਸ਼ੁਰੂ ਹੋਈ । ਬਾਪੂ ਉਸ ਦਿਨ ਆੜਤੀਆਂ ਤੋਂ ਪੈਸੇ ਲੈਣ ਤਲਵੰਡੀ ਗਿਆ ਹੋਇਆ ਸੀ । ਦੁਪਹਿਰੇ ਜੇਹੇ ਤਾਇਆ ਬਿਸ਼ਨਾ ਭੱਜਿਆ ਭੱਜਿਆ ਘਰ ਆਇਆ ਤੇ ਮਾਂ ਚਾਹ ਬਣਾ ਰਹੀ ਸੀ । ਚੌਂਤਰੇ ਕੋਲ ਜਾ ਖੰਗੂਰਾ ਜੇਹਾ ਮਾਰ ਕੇ ਕਿਹਾ , “ਭਾਈ ਲਛਮਣ ਦਾ ਤਲਵੰਡੀ ਤੋਂ ਆਉਂਦੇ ਦਾ ਐਂਕਸੀਡੈਂਟ ਹੋ ਗਿਆ , ਮੈਂ ਉੱਥੇ ਚੱਲਾ । ਤੇਰੀ ਭੈਣ ਆਉਂਦੀ ਆ ਤੇਰੇ ਕੋਲ …” ਐਨਾ ਕਹਿ ਕੇ ਤਾਇਆ ਚਲਾ ਗਿਆ ਤੇ ਮਾਂ ਥਾਏਂ ਖੜ੍ਹੀ ਸੁੰਨ ਜੇਹੀ ਹੋ ਗਈ ਤੇ ਫਿਰ ਚੱਕਰ ਜੇਹਾ ਖਾ ਕੇ ਡਿੱਗ ਗਈ । ਮੈਂ ਦਵਾਦਵਾ ਆ ਕੇ ਮਾਂ ਨੂੰ ਪਾਣੀ ਪਿਆਇਆ ਤੇ ਐਨੇ ਨੂੰ ਤਾਈ ਆ ਗਈ । ਤਾਈ ਮਾਂ ਦੇ ਹੱਥ ਪੈਰ ਮਲਣ ਲੱਗੀ । ਤਾਏ ਦਾ ਮੁੰਡਾ ਡਾਕਟਰ ਲੈ ਆਇਆ । ਡਾਕਟਰ ਨੇ ਦੱਸਿਆ ਕਿ ਬਲੱਡ ਘਟਿਆ ਏ ,ਥੋੜੇ ਟਾਈਮ ਨੂੰ ਠੀਕ ਹੋ ਜਾਣਗੇ ।
ਤਿੰਨ ਘੰਟੇ ਬਾਅਦ ਜੀਪ ਤੋੰ ਤਾਇਆ ਰੋਂਦਾ ਰੋਂਦਾ ਉੱਤਰਿਆ ਕਿ ਆਪਾਂ ਤਾਂ ਲੁੱਟੇ ਗਏ , ਮੁੱਕ ਗਿਆ ਮੇਰਾ ਭਰਾ …. ਤਾਇਆ ਵਿਹੜੇ ਚ ਬੈਠ ਧਾਹਾਂ ਮਾਰਨ ਲੱਗਾ । ਫਿਰ ਐਂਬੂਲੈਂਸ ਆਈ ਤੇ ਇੱਕ ਦੋ ਹੋਰ ਗੱਡੀਆਂ ਤੇ ਇੱਕ ਟਰੈਕਟਰ -ਟਰਾਲੀ ਜਿਸਤੇ ਬਾਪੂ ਦਾ ਸਕੂਟਰ ਰੱਖਿਆ ਹੋਇਆ ਸੀ । ਘਰ ਚ ਇਕੱਠ ਹੋਣਾ ਸ਼ੁਰੂ ਹੋ ਗਿਆ । ਕੋਈ ਬਾਪੂ ਦੀ ਲਾਸ਼ ਨੂੰ ਗੱਡੀ ਚੋ ਲੁਆ ਰਿਹਾ ਸੀ ਤੇ ਕੋਈ ਬਾਪੂ ਦਾ ਸਕੂਟਰ । ਮੈਂ ਡਰਿਆ ਸਹਿਮਿਆ ਭੂਆ ਦੀ ਬੁੱਕਲ ਚ ਬੈਠਾ ਸੀ , ਰੋ ਰਿਹਾ ਸੀ । ਬਾਪੂ ਨੂੰ ਨੁਹਾਉਣ ਲਈ ਲੈ ਗਈ । ਭੂਆ ਮੈਨੂੰ ਚੁੱਕ ਕੇ ਸਕੂਟਰ ਕੋਲ੍ਹ ਚਲੀ ਗਈ ਤੇ ਉਹਦੀ ਭੁੱਬ ਨਿਕਲ ਗਈ । ਮੇਰੀ ਨਿਗ੍ਹਾ ਸਕੂਟਰ ਮਗਰ ਬੰਨ੍ਹੇ ਉਸ ਖਿਡੌਣੇ ਟਰੈਕਟਰ ਤੇ ਪਈ ਜੋ ਬਾਪੂ ਬਿਨ੍ਹਾਂ ਦੱਸੇ ਮੇਰੇ ਲਈ ਲੈ ਕੇ ਆ ਰਿਹਾ ਸੀ । ਮੇਰੀਆਂ ਅੱਖਾਂ ਤਿੱਪ ਤਿੱਪ ਚੋਣ ਲੱਗੀਆਂ । ਭੂਆ ਨੇ ਮੈਨੂੰ ਜ਼ੋਰ ਦੇਣੇ ਘੁੱਟ ਲਿਆ ਤੇ ਕਮਰੇ ਚ ਲੈ ਕੇ ਚਲੀ ਗਈ । ਮੈਂ ਕੰਬ ਰਿਹਾ ਸੀ ਤੇ ਭੂਆ ਮੈਨੂੰ ਕਲਾਵੇ ਚ ਘੁੱਟੀ ਬੈਠੀ ਸੀ ਜਿਵੇਂ ਮੈਂ ਉਸਦਾ ਵੀਰ ਹੋਵਾਂ ਤੇ ਮੈਨੂੰ ਮੁੜ ਤੋਂ ਖੋਹਣ ਤੋਂ ਡਰ ਰਹੀ ਹੋਵੇ ਤੇ ਇੱਕ ਦੋ ਵਾਰ ਉਸਦੇ ਮੂੰਹੋਂ ਨਿਕਲਿਆ ਕਿ ਨਾ ਲਛਮਣ ਰੋ ਨਾ , ਤੇਰੀ ਭੈਣ ਹੈਗੀ ਆ …. ਫ਼ਿਕਰ ਨਾ ਕਰ । ਭੂਆ ਦਾ ਆਵਦਾ ਤੌਰ ਚੁੱਕਿਆ ਗਿਆ ਸੀ ।
ਬਾਪੂ ਨੂੰ ਨਵਾਉਣ ਲੱਗੇ ਉਸਦੇ ਗੀਜ਼ੇ ਚੋ ਆੜਤੀਆ ਦੇ ਦਿੱਤੇ ਚੈੱਕ ਨਿਕਲੇ ਜੋ ਵੱਡੇ ਫੁੱਫੜ ਜੀ ਨੂੰ ਸਾਂਭਣ ਲਈ ਫੜ੍ਹਾ ਦਿੱਤੇ । ਬਾਪੂ ਦਾ ਸੰਸਕਾਰ ਹੋ ਗਿਆ । ਬਾਪੂ ਦਾ ਸਕੂਟਰ ਦਲਾਨ ਨਾਲ ਲੱਗਦੇ ਛਟਰ ਵਾਲੇ ਕਮਰੇ ਚ ਸਾਂਭ ਦਿੱਤਾ ਤੇ ਉਹ ਨਿੱਕਾ ਟਰੈਕਟਰ ਵੀ ਉਵੇਂ ਹੀ ਸਕੂਟਰ ਮਗਰ ਬੰਨਿਆ ਹੋਇਆ । ਉਹ ਛਟਰ ਵਾਲਾ ਕਮਰਾ ਮੇਰੀ ਸੁਰਤ ਚ ਬੰਦ ਹੀ ਰਹਿੰਦਾ ਤੇ ਕਿਸੇ ਦੀ ਹਿੰਮਤ ਹੀ ਨਹੀਂ ਸੀ ਪਈ ਕਿ ਬਾਪੂ ਦਾ ਸਕੂਟਰ ਠੀਕ ਕਰਾ ਕੇ ਵਰਤ ਲਈਏ ਤੇ ਟਰੈਕਟਰ ਨਾਲ ਖੇਡ ਲਈਏ । ਮੈਂ ਤੇ ਮਾਂ ਦੋਵੇਂ ਕੈਨੇਡਾ ਚਲੇ ਗਏ । ਪਿੰਡ ਪੰਜ ਸਾਲਾਂ ਬਾਅਦ ਗੇੜ੍ਹਾ ਲੱਗਦਾ ।
ਅੱਜ 25 ਵਰ੍ਹਿਆਂ ਬਾਅਦ ਮੈਂ ਆਵਦੇ ਪਰਿਵਾਰ ਸਮੇਤ ਪਿੰਡ ਆਇਆ ਤੇ ਨਾਲ ਇੱਕ ਨਵਾਂ ਜੀਅ ਵੀ ਸੀ ,ਉਹ ਸੀ ਮੇਰਾ ਪੁੱਤ । ਮਿਲਣ ਵਾਲੇ ਲੋਕ ਆਖ ਰਹੇ ਸੀ ਕਿ ਜਮ੍ਹਾ ਲਛਮਣ ਸਿੰਹੁ ਦਾ ਮੁਹਾਂਦਰਾਂ ਏ ਮੇਰੇ ਪੁੱਤ ਦਾ ।
ਐਤਵਾਰ ਵਾਲੇ ਦਿਨ ਪਤਾ ਨਹੀਂ ਮਨ ਚ ਕੀ ਆਇਆ ਕਿ ਉਸ ਸ਼ਾਮ ਮੈਂ ਉਹ ਛਟਰ ਵਾਲਾ ਕਮਰਾ ਖੋਲ ਲਿਆ ਤੇ ਮੇਰਾ ਬੇਟਾ ਮੇਰੀ ਗੋਦੀ ਤੋਂ ਉੱਤਰ ਸਕੂਟਰ ਕੋਲ ਜਾ ਖੜ੍ਹਾ ਹੋ ਗਿਆ ਤੇ ਸਕੂਟਰ ਤੇ ਲਾਲ ਲੀੜਾ ਦਿੱਤਾ ਹੋਇਆ ਸੀ ਪਰ ਅੱਧਾ ਲੀੜ੍ਹਾ ਲਹਿ ਗਿਆ ਸੀ । ਬੇਟੇ ਦੀ ਨਿਗ੍ਹਾ ਟਰੈਕਟਰ ਤੇ ਪਈ ਤੇ ਉਹ ਜ਼ਿੱਦ ਕਰਨ ਲੱਗਾ ਕਿ ਉਹ ਟਰੈਕਟਰ ਲੈਣਾ ਏ ਖੇਡਣ ਲਈ । ਮੈਂ ਭਰੇ ਜੇਹੇ ਮਨ ਨਾਲ ਲਾਲ ਲੀੜੇ ਨੂੰ ਖਿੱਚ ਲਿਆ ਤੇ ਸਾਰੀ ਮਿੱਟੀ ਸਾਡੇ ਦੋਵਾਂ ਤੇ ਪੈ ਗਈ । ਮੈਨੂੰ ਉਸ ਮਿੱਟੀ ਦੀ ਖੁਸ਼ਬੋ ਚੰਗੀ ਲੱਗੀ । ਮੈਂ ਸਕੂਟਰ ਨੂੰ ਰੋੜ੍ਹ ਕੇ ਵਿਹੜੇ ਚ ਲੈ ਆਇਆ । ਮਾਂ ਭਾਂਡੇ ਵਿੱਚੇ ਛੱਡ ਸਾਡੇ ਕੋਲ ਆ ਗਈ … ਸ਼ਾਇਦ ਮੈਨੂੰ ਸਹਾਰਾ ਦੇਣ ਕਿ ਕਿਧਰੇ ਸਕੂਟਰ ਦੇਖ ਮੈਂ ਕਮਜ਼ੋਰ ਪੈ ਰੋਣ ਨਾ ਲੱਗ ਜਾਵਾਂ ਪਰ ਸਕੂਟਰ ਕੋਲ ਆ ਮਾਂ ਨੇ ਹਾਉਂਕਾ ਲਿਆ ਤੇ ਆਵਦੇ ਮੂੰਹ ਨੂੰ ਚੁੰਨੀ ਨਾਲ ਪੂੰਝਣ ਲੱਗੀ । ਮੈਂ ਸਕੂਟਰ ਸਾਫ਼ ਕੀਤਾ ਤੇ ਟਰੈਕਟਰ ਵੀ । ਟਰੈਕਟਰ ਬੇਟੇ ਨੂੰ ਖੇਡਣ ਲਈ ਦੇ ਦਿੱਤਾ ।
ਸਕੂਟਰ ਜੀਪ ਤੇ ਉਲੱਧ ਕੇ ਤਾਏ ਦੇ ਮੁੰਡੇ ਬਾਲ ਸ਼ਹਿਰ ਵੱਲ ਚੱਲ ਪਿਆ । ਠੀਕ ਕਰਾ ਸਕੂਟਰ ਨੂੰ ਫਿਰ ਤੋਂ ਨਵਾਂ ਬਣਾ ਲਿਆ । ਜੀਪ ਤਾਏ ਦਾ ਮੁੰਡਾ ਘਰ ਲੈ ਆਇਆ ਤੇ ਮੈਨੂੰ ਸਕੂਟਰ ਤੇ ਸ਼ਹਿਰੋਂ ਪਿੰਡ ਆਉਂਦੇ ਰਸਤੇ ਚ ਖਿਆਲ ਆਇਆ ਕਿ ਬਾਪੂ ਨੇ ਕੇਰਾਂ ਜੁੱਤੀ ਗੰਢਣੀ ਦਿੱਤੀ ਸੀ ਮੋਚੀ ਕੋਲ ਬੱਸ ਸਟੈਂਡ ਚ । ਪਤਾ ਨਹੀਂ ਕੀ ਸੋਚ ਮੈਂ ਸਕੂਟਰ ਫਿਰ ਤੋਂ ਸ਼ਹਿਰ ਵੱਲ ਮੋੜ ਲਿਆ ਤੇ ਬੱਸ ਸਟੈਂਡ ਚਲਾ ਗਿਆ । ਉੱਥੇ ਹੁਣ ਟਰੈਕਟਰ ਦੇ ਖਿਡੌਣਿਆਂ ਦੀ ਕੋਈ ਦੁਕਾਨ ਨਹੀਂ ਸੀ ।
ਬੱਸ ਸਟੈਂਡ ਜਾ ਕੇ ਮੈਂ ਉਸੇ ਜਗ੍ਹਾ ਬਣੀ ਨਵੀਂ ਥੜ੍ਹੀ ਤੇ ਕਿੰਨਾ ਚਿਰ ਬੈਠਾ ਰਿਹਾ ਤੇ ਫਿਰ ਉੱਥੋਂ ਉੱਠ ਕੇ ਉਹੀ ਮੋਚੀ ਕੋਲ ਗਿਆ ਜੋ ਕਿ ਹੁਣ ਬੁੱਢਾ ਹੋ ਚੁੱਕਾ ਸੀ । ਮੈਂ ਮੋਚੀ ਕੋਲ ਜਾ ਕੇ ਕਿਹਾ ਕਿ ਮੇਰੇ ਬਾਪੂ ਦੀ ਜੁੱਤੀ ਲੈ ਕੇ ਜਾਣੀ ਏ । ਮੋਚੀ ਨੇ ਕਿਹਾ , “ਕਿਸਦੀ ?”ਮੈਂ ਬਾਪੂ ਦੀ ਪਾਸਪੋਰਟ ਸਾਈਜ਼ ਫੋਟੋ ਬਟੂਏ ਚੋ ਕੱਢ ਕੇ ਦਿਖਾਈ । ਉਸ ਮੋਚੀ ਨੇ ਘੁੱਟ ਕੇ ਮੈਨੂੰ ਨਾਲ ਲਾ ਲਿਆ ਕਿ ਅੱਛਾ ਲਛਮਣ ਸਿੰਹੁ ਦਾ ਪੁੱਤ ਏ ਤੂੰ ਤੇ ਫਿਰ ਉਹ ਮੇਰਾ ਹੱਥ ਫੜ੍ਹ ਸੜ੍ਹਕ ਦੇ ਉਸ ਪਾਰ ਇੱਕ ਵੱਡੇ ਸਾਰੇ ਜੁੱਤੀਆਂ ਦੇ ਸ਼ੋਅ ਰੂਮ ਚ ਲੈ ਗਿਆ ਤੇ ਇਸ਼ਾਰਾ ਕਰ ਫਰੇਮ ਚ ਜੜ੍ਹੀਆਂ ਕੰਧ ਤੇ ਲੱਗਾ ਜੁੱਤੀ ਦਾ ਜੋੜਾ ਦਿਖਾਇਆ ਤੇ ਕਿਹਾ ਕਿ ਪਤਾ ਇਹ ਜੁੱਤੀ ਮੈਂ ਬਹੁਤ ਸਾਂਭ ਕੇ ਰੱਖੀ ਏ । ਲਛਮਣ ਸਿੰਹੁ ਕੱਲ ਦਾ ਕਹਿ ਮੁੜ ਜੁੱਤੀ ਲੈਣ ਨਹੀਂ ਆਇਆ ਪਰ ਜਿਸ ਦਿਨ ਦੀ ਇਹ ਜੁੱਤੀ ਮੇਰੀ ਦੁਕਾਨ ਤੇ ਆਈ ਏ ਮੇਰੇ ਕੰਮ ਚ ਬਰਕਤ ਆਈ ਏ ਤੇ ਹੋ ਸਕਦਾ ਮੇਰਾ ਵਹਿਮ ਹੀ ਹੋਵੇ ਪਰ ਮੈਂ ਇਹ ਜੁੱਤੀ ਨੂੰ ਰੱਬ ਵਾਂਗ ਪੂਜਦਾ । ਮੈਂ ਇੱਕ ਵਾਰ ਫਿਰ ਸੁੰਨ ਜਿਹਾ ਹੋ ਕੇ ਜੁੱਤੀ ਨੂੰ ਇੱਕਟਕ ਦੇਖਣ ਲੱਗਾ ਤੇ ਬੁੱਢੇ ਮੋਚੀ ਨੂੰ ਤਰਲਾ ਜੇਹਾ ਪਾ ਕੇ ਕਿਹਾ ਕਿ ਇਹ ਜੋੜਾ ਮੈਨੂੰ ਦੇ ਦਿਉ , ਮੈਂ ਜੋ ਕੀਮਤ ਕਹੋਗੇ ਦੇ ਦੇਵਾਂਗਾ । ਬੁੱਢੇ ਮੋਚੀ ਨੇ ਆਵਦੇ ਪੁੱਤ ਨੂੰ ਕਹਿ ਮੈਨੂੰ ਉਹ ਜੁੱਤੀ ਪੈਕ ਕਰਕੇ ਦੇ ਦਿੱਤੀ । ਮੈਂ ਆਉਂਦਾ ਆਉਂਦਾ ਉਸਤੋਂ ਪੁੱਛਣਾ ਜਰੂਰੀ ਸਮਝਿਆ ਕਿ ਜੇ ਐਨਾ ਵੱਡਾ ਸ਼ੋਅ ਰੂਮ ਏ ਤਾਂ ਤੁਸੀਂ ਬੱਸ ਸਟੈਂਡ ਧੁੱਪ ਚ ਨਿੱਕੀ ਜੇਹੀ ਦੁਕਾਨ ਤੇ ਕਿਉਂ ਕੰਮ ਕਰਦੇ ਹੋ । ਬੁੱਢੇ ਮੋਚੀ ਨੇ ਚਿੱਟੇ ਮੋਤੀਏ ਉਤਰੇ ਵਾਲੀਆੰ ਅੱਖਾਂ ਭਰ ਕਿਹਾ ਕਿ ਮੇਰੇ ਪਿਉ ਨੇ ਉਹ ਦੁਕਾਨ ਸ਼ੁਰੂ ਕੀਤੀ ਸੀ ਤੇ ਮੈਨੂੰ ਉਸ ਦੁਕਾਨ ਤੇ ਬਹਿ ਕੇ ਬਹੁਤ ਸਕੂਨ ਮਿਲਦਾ ਤੇ ਐਂਵੇ ਲੱਗਦਾ ਜਿਵੇਂ ਮੇਰਾ ਪਿਉ ਮੇਰੇ ਕੋਲ ਬੈਠਾ ਹੋਵੇ । ਮੈਂ ਉਦਾਸ ਜੇਹਾ ਹੋ ਉਹਨਾਂ ਤੋਂ ਅਲਵਿਦਾ ਲੈ ਕੇ ਸਕੂਟਰ ਤੇ ਘਰ ਆਇਆ ।
ਘਰ ਪਹੁੰਚਿਆ ਤਾਂ ਮਾਂ ਫ਼ਿਕਰ ਕਰ ਰਹੀ ਸੀ ਕਿ ਕਿੰਨਾ ਕੁਵੇਲਾ ਕਰ ਦਿੱਤਾ ਸ਼ਹਿਰੋਂ ਘਰ ਆਉਣ ਚ ਤੇ ਫੋਨ ਵੀ ਬੰਦ ਜੁ ਹੋ ਗਿਆ ਸੀ । ਪਰ ਉਹਦੀ ਨਿਗ੍ਹਾ ਜਦ ਬਾਪੂ ਵਾਲੇ ਸਕੂਟਰ ਤੇ ਪਈ ਤੇ ਉਹ ਬਹੁਤ ਹੈਰਾਨ ਹੋਈ । ਉਹ ਵਾਰ ਵਾਰ ਸਕੂਟਰ ਨੂੰ ਹੱਥ ਲਗਾ ਕੇ ਦੇਖ ਰਹੀ ਸੀ ਤੇ ਮੇਰਾ ਮੱਥਾ ਚੁੰਮ ਕੇ ਉਸ ਆਖਿਆ , “ਮੇਰਾ ਬਹਾਦਰ ਪੁੱਤ ..” ਕਿਉਂਕਿ ਉਹਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਮੈਂ ਬਾਪੂ ਦੀਆਂ ਚੀਜ਼ਾਂ ਦਾ ਸਾਹਮਣਾ ਨਹੀਂ ਕਰ ਪਾਵਾਂਗਾ , ਤਾਹੀਂ ਉਹਨੇ ਪਿੰਡ ਛੱਡ ਪ੍ਰਦੇਸ਼ ਰਹਿਣਾ ਸਹੀ ਸਮਝਿਆ । ਸਹੀ ਵੀ ਸੀ ਉਦੋਂ ਮੈਂ ਬਾਪੂ ਦੇ ਜਾਣ ਮਗਰੋਂ ਰੋਜ਼ ਰਾਤ ਨੂੰ ਸੁੱਤਾ ਸੁੱਤਾ ਬੁੜਕ ਕੇ ਉੱਠ ਜਾਂਦਾ ਤੇ ਬਾਪੂ ਨਾ ਜਾ ਛੱਡ ਕੇ ਕਹਿ ਕੇ ਰੋਣ ਲੱਗ ਜਾਂਦਾ । ਮਾਂ ਮੇਰੇ ਤੇ ਅੱਜ ਮਾਣ ਮਹਿਸੂਸ ਕਰ ਰਹੀ ਸੀ ਕਿ ਮੈਂ ਪਾਸਟ ਨੂੰ ਸਵੀਕਾਰ ਲਿਆ ਹੈ ।
ਮੈਂ ਮੰਜੇ ਤੇ ਬੈਠ ਮਾਂ ਨੂੰ ਫਰੇਮ ਚ ਜੜ੍ਹੀ ਜੁੱਤੀ ਦਿਖਾਈ ਤੇ ਕਿਹਾ ਕਿ ਯਾਦ ਆ ਕੇਰਾਂ ਬਾਪੂ ਨੰਗੇ ਪੈਰੀਂ ਸ਼ਹਿਰੋਂ ਆਇਆ ਸੀ ਤੇ ਪੈਸੇ ਨਾ ਹੋਣ ਕਰਕੇ ਮੁੜ ਜੁੱਤੀ ਚੁੱਕਣ ਨਹੀਂ ਗਿਆ ਦੁਕਾਨ ਤੋਂ । ਉਦੋਂ ਦੀ ਪੰਜਾਹ ਰੁਪਏ ਦੀ ਜੁੱਤੀ ਦੀ ਕੀਮਤ ਹੁਣ ਕਰੋੜਾਂ ਏ ….। ਮਾਂ ਮੇਰੀਆਂ ਗੱਲਾਂ ਚ ਉਲਝ ਗਈ ਤੇ ਮੈਂ ਉਹਨੂੰ ਮੋਚੀ ਵਾਲੀ ਗੱਲ ਸੁਣਾਈ । ਮਾਂ ਨੇ ਅੱਖਾਂ ਭਰ ਲਈਆਂ ।ਐਨੇ ਨੂੰ ਮੇਰਾ ਪੁੱਤ ਟਰੈਕਟਰ ਦੇ ਮੂਹਰੇ ਲੱਗੇ ਵਾਜੇ ਨਾਲ ਪਾਂ ਪਾਂ ਕਰਦਾ ਮੇਰੇ ਕੋਲ ਆਇਆ ਤੇ ਕਹਿਣ ਲੱਗਾ , “ਪਾਪਾ ਦਿਸ ਇਜ ਦਾ ਬੈੱਸਟ ਗਿਫ਼ਟ …” ਮੈਂ ਮੁਸਕਰਾ ਪਿਆ । ਐਨੇ ਨੂੰ ਮੇਰੀ ਘਰਵਾਲੀ ਪਾਣੀ ਦਾ ਗਿਲਾਸ ਲੈ ਕੇ ਆਈ ਕਿ ਮੈਂ ਪਾਣੀ ਦਾ ਗਿਲਾਸ ਹੱਥ ਚ ਫੜ੍ਹਿਆ ਤੇ ਮੇਰਾ ਪੁੱਤ ਮੇਰੇ ਕੋਲ ਆਇਆ ਤੇ ਮੇਰੇ ਹੱਥੋੰ ਪਾਣੀ ਦਾ ਗਿਲਾਸ ਫੜ੍ਹ ਆਪ ਸਾਰਾ ਪਾਣੀ ਪੀ ਗਿਆ । ਮੈਂ ਉਸ ਵੱਲ ਉਸੇ ਸਕੂਨ ਨਾਲ ਦੇਖ ਰਿਹਾ ਸੀ ਜਿਵੇਂ ਮੇਰਾ ਪਿਉ ਮੇਰੇ ਵੱਲ ਦੇਖ ਰਿਹਾ ਸੀ । ਪੀੜ੍ਹੀਆਂ ਬਦਲੀਆਂ ਰਹਿੰਦੀਆਂ ਪਰ ਸਮਾਂ ਪਿਛਲੀਆਂ ਪੀੜ੍ਹੀਆਂ ਨੂੰ ਫਿਰ ਸਾਡੇ ਵਿੱਚ ਲਿਆ ਕੇ ਖੜ੍ਹਾ ਕਰ ਦਿੰਦੀਆਂ ਹਨ ।
Share198Tweet124Share49

Related Posts

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025

ChatGPT ਨਾਲ ਵੀ ਹੁਣ ਕਰ ਸਕੋਗੇ UPI Payment, ਔਨਲਾਈਨ ਖਰੀਦਦਾਰੀ ਕਰਨਾ ਹੋਵੇਗਾ ਆਸਾਨ

ਅਕਤੂਬਰ 10, 2025

SUV Tata Nexon ਬਾਕੀ ਸਾਰੀਆਂ ਨੂੰ ਪਛਾੜ ਕੇ ਬਣ ਗਈ ਦੇਸ਼ ਦੀ ਨੰਬਰ ONE ਕਾਰ

ਅਕਤੂਬਰ 10, 2025

Snapchat ‘ਤੇ ਫੋਟੋਆਂ-ਵੀਡੀਓ ਸਟੋਰ ਕਰਨ ਲਈ ਖਰਚ ਹੋਣਗੇ ਹੁਣ ਪੈਸੇ, ਕੰਪਨੀ ਲੈ ਕੇ ਆਈ ਇੱਕ ਨਵਾਂ ਪਲਾਨ

ਅਕਤੂਬਰ 10, 2025

ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਤੋਂ ਆਏ 17 ਹੈਂਡ ਗ੍ਰਨੇਡ, ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼

ਅਕਤੂਬਰ 10, 2025

ਬਾਡੀ ਬਿਲਡਰ ਘੁੰਮਣ ਦੀ ਮੌ/ਤ ਤੋਂ ਬਾਅਦ ਫੋਰਟਿਸ ਹਸਪਤਾਲ ‘ਚ ਹੋਇਆ ਹੰਗਾਮਾ: ਪਰਿਵਾਰ ਦਾ ਦੋਸ਼ – ਸਰੀਰ ਅਚਾਨਕ ਨੀਲਾ ਕਿਵੇਂ ਹੋਇਆ

ਅਕਤੂਬਰ 10, 2025
Load More

Recent News

ਮਾਨ ਸਰਕਾਰ ਦਾ ਪਰਿਵਰਤਨਸ਼ੀਲ ਬਦਲਾਅ: ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਨੇ ਵਧਾਈ ਕਿਸਾਨਾਂ ਦੀ ਆਮਦਨ, ਪੈਦਾ ਕੀਤੇ ਨਵੇਂ ਰੁਜ਼ਗਾਰ ਦੇ ਮੌਕੇ

ਅਕਤੂਬਰ 10, 2025

ਅੱਜ ਤੋਂ ਬੰਦ ਹੋਏ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ

ਅਕਤੂਬਰ 10, 2025

ਬੰਬੇ ਹਾਈ ਕੋਰਟ ਨੇ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦਾ 100 ਕਰੋੜ ਦਾ ਮਾਣਹਾਨੀ ਮਾਮਲਾ ਕੀਤਾ ਖਾਰਜ

ਅਕਤੂਬਰ 10, 2025

ChatGPT ਨਾਲ ਵੀ ਹੁਣ ਕਰ ਸਕੋਗੇ UPI Payment, ਔਨਲਾਈਨ ਖਰੀਦਦਾਰੀ ਕਰਨਾ ਹੋਵੇਗਾ ਆਸਾਨ

ਅਕਤੂਬਰ 10, 2025

ਅਫਗਾਨਿਸਤਾਨ ‘ਤੇ ਭਾਰਤ ਦਾ ਵੱਡਾ ਫੈਸਲਾ, ਕਾਬੁਲ ‘ਚ ਦੂਤਾਵਾਸ ਖੋਲ੍ਹਣ ਦਾ ਐਲਾਨ

ਅਕਤੂਬਰ 10, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.