ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਉਂਦਿਆਂ ਰਾਮ ਰਹੀਮ ਨੇ ਆਪਣੇ ਸਮਰਥਕਾਂ ਨੂੰ ਸੰਦੇਸ਼ ਦਿੱੱਤਾ ਹੈ।ਰਾਮ ਰਹੀਮ ਦਾ ਕਹਿਣਾ ਹੈ ਕਿ ਤੁਹਾਨੂੰ ਤੇ ਤੁਹਾਡੇ ਪਰਿਵਾਰ ਦਾ ਧੰਨਵਾਦ।ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਪਣੇ ਘਰਾਂ ‘ਚ ਰੋਹ ਤੇ ਪ੍ਰਸਾਸ਼ਨ ਦੀ ਗੱਲ ਮੰਨੋ।ਤੁਸੀਂ ਹਮੇਸ਼ਾ ਸਾਡੀ ਗੱਲ ਮੰਨੀ ਹੈ।ਮੈਂ 10 ਚਿੱਠੀਆਂ ਭੇਜੀਆਂ ਤੇ ਅਮਲ ਕਰਨਾ।
ਆਪਣੇ-ਆਪਣੇ ਘਰਾਂ ‘ਚ ਰਹੋ।ਸਿਮਰਨ ਕਰਦੇ ਰਹੋ।ਮੈਂ ਪ੍ਰਮਾਤਮਾ ਤੋਂ ਤੁਹਾਡੇ ਲਈ ਖੁਸ਼ੀਆਂ ਮੰਗਦਾ ਹਾਂ।ਐਡਮ ਬਲਾਕ ਦੇ ਸੇਵਾਦਾਰਾਂ ਦੀ ਗੱਲ ਮੰਨਣਾ। ਜ਼ਿਕਰਯੋਗ ਹੈ ਕਿ ਪਿਛਲੇ 7-8 ਸਾਲਾਂ ਤੋਂ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹੈ।
ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਸੌਦਾ ਸਾਧ ਨੂੰ ਪੈਰੋਲ ਮਿਲ ਗਈ ਹੈ।ਸ਼ੁੱਕਰਵਾਰ ਸਵੇਰੇ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਅਤੇ ਭਾਰੀ ਸੁਰੱਖਿਆ ਦੇ ਵਿਚਾਲੇ ਰਾਮ ਰਹੀਮ ਨੂੰ ਜੇਲ੍ਹ ਤੋਂ ਕੱਢਿਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਪੈਰੋਲ ਦੇ ਦੌਰਾਨ ਯੂਪੀ ਦੇ ਬਾਗਪਤ ਆਸ਼ਰਮ ‘ਚ ਰਹੇਗਾ।ਇਹ ਆਸ਼ਰਮ ਬਾਗਪਤ ਦੇ ਪਿੰਡ ਬਰਵਾਨਾ ‘ਚ ਸਥਿਤ ਹੈ ਇੱਥੇ ਰਾਮ ਰਹੀਮ ਦਾ ਡੇਰਾ ਹੋਵੇਗਾ।
ਹਰਿਆਣਾ ਸਰਕਾਰ ਵਲੋਂ ਰਾਮ ਰਹੀਮ ਨੂੰ ਇੱਕ ਮਹੀਨੇ ਦੀ ਪੈਰੋਲ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਫਰਵਰੀ ‘ਚ ਰਾਮ ਰਹੀਮ ਦੀ 21 ਦਿਨ ਦੀ ਪੈਰੋਲ ਦਿੱਤੀ ਸੀ।ਇਸ ਦੌਰਾਨ ਸਰਕਾਰ ਨੇ ਰਾਮ ਰਹੀਮ ਦੀ ਜਾਨ ਨੂੰ ਖਤਰਾ ਦੱਸਦੇ ਹੋਏ ਉਸ ਨੂੰ ਜੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਸੀ।ਫਰਲੋ ਦੌਰਾਨ ਰਾਮ ਰਹੀਮ ਜਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਸਥਿਤ ਆਸ਼ਰਮ ‘ਚ ਹੀ ਰਿਹਾ ਸੀ।
ਰਾਮ ਰਹੀਮ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 25 ਅਗਸਤ 2017 ਨੂੰ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ। ਪੰਚਕੂਲਾ ‘ਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਸੀ। ਉਦੋਂ ਤੋਂ ਉਹ ਜੇਲ੍ਹ ਵਿੱਚ ਹੈ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਵੀ ਸਜ਼ਾ ਸੁਣਾਈ ਗਈ ਸੀ।