ਗਲਵਾਨ ਘਾਟੀ ‘ਚ ਸ਼ਹੀਦ ਹੋਏ ਲਾਂਸ ਨਾਇਕ ਸ਼ਹੀਦ ਦੀਪਕ ਸਿੰਘ ਦੀ ਪਤਨੀ ਭਾਰਤੀ ਸੈਨਾ ‘ਚ ਅਫਸਰ ਬਣ ਗਈ ਹੈ।ਵੀਰ ਚੱਕਰ ਪੁਰਸਕਾਰ ਵਿਜੇਤਾ ਸ਼ਹੀਦ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਦਾ ਭਾਰਤੀ ਸੈਨਾ ‘ਚ ਲੈਫਟੀਨੈਂਟ ਦੇ ਅਹੁਦੇ ‘ਤੇ ਸਿਲੈਕਸ਼ਨ ਹੋਇਆ ਹੈ।ਦੀਪਕ ਸਿੰਘ 15 ਜੂਨ ਸਾਲ 2020 ‘ਚ ਚੀਨੀ ਸੈਨਿਕਾਂ ਨਾਲ ਲੋਹੇ ਲੈਂਦੇ ਹੋਏ ਗਲਵਾਨ ਘਾਟੀ ‘ਚ ਸ਼ਹੀਦ ਹੋ ਗਏ ਸਨ।
ਪਤਨੀ ਰੇਖਾ ਸਿੰਘ ਨੇ ਜੂਨ 2020 ‘ਚ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਨਾਲ ਝੜਪ ‘ਚ ਸ਼ਹੀਦ ਆਪਣੇ ਪਤੀ ਦੀ ਵਿਰਾਸਤ ਨੂੰ ਅੱਗੇ ਵਧਣ ਲਈ ਸ਼ਸ਼ਤਰ ਬਲਾਂ ‘ਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ।ਉਹ 28 ਮਈ ਤੋਂ ਚੇਨੱਈ ‘ਚ ਆਪਣੀ ਸਿਖਲਾਈ ਸ਼ੁਰੂ ਕਰੇਗੀ।ਸ਼ਹੀਦ ਲਾਂਸ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਪਹਿਲਾਂ ਇੱਕ ਅਧਿਆਪਕਾ ਸੀ।
ਰੇਖਾ ਸਿੰਘ ਨੇ ਦੱਸਿਆ ਕਿ ਇਹ ਮੇਰੇ ਪਤੀ ਦੀ ਸ਼ਹਾਦਤ ਦਾ ਗਮ ਅਤੇ ਦੇਸ਼ ਭਗਤੀ ਦੀ ਭਾਵਨਾ ਕਾਰਨ ਮੈਂ ਇਕ ਟੀਚਰ ਦੀ ਨੌਕਰੀ ਛੱਡ ਸੈਨਾ ‘ਚ ਅਧਿਕਾਰੀ ਬਣਨ ਦਾ ਮਨ ਬਣਾਇਆ।ਇਹ ਉਨਾਂ੍ਹ ਦੇ ਪਤੀ ਦਾ ਸਪਨਾ ਸੀ ਜਿਸ ਨੇ ਉਨਾਂ੍ਹ ਨੂੰ ਭਾਰਤੀ ਸੈਨਾ ‘ਚ ਥਾਂ ਬਣਾਉਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਰੇਖਾ ਸਿੰਘ ਦਾਵਿਆਹ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਦੇ ਨਾਇਕ ਦੀਪਕ ਸਿੰਘ ਨਾਲ ਹੋਇਆ ਸੀ।
ਰੇਖਾ ਅਤੇ ਦੀਪਕ ਦਾ ਵਿਆਹ ਅਜੇ ਸਿਰਫ 15 ਮਹੀਨੇ ਹੀ ਹੋਏ ਸਨ ਕਿ ਉਨ੍ਹਾਂ ਨੂੰ ਇਹ ਝਟਕਾ ਲੱਗਾ।ਪਰ ਆਪਣੇ ਦੇਸ਼ ਦੇ ਪ੍ਰਤੀ ਦੇਸ਼ਭਗਤੀ ਨੇ ਉਨ੍ਹਾਂ ਨੂੰ ਸੈਨਾ ‘ਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਅਤੇ ਉਹ ਇਸ ਦਿਸ਼ਾ ‘ਚ ਕਦਮ ਵਧਾਉਂਦੇ ਹੋਏ ਆਪਣੇ ਮੁਕਾਮ ‘ਤੇ ਪਹੁੰਚੀ।