ਚੰਡੀਗੜ੍ਹ – ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੇਂਸ ਬਿਸ਼ਨੋਈ ਗੈੈਂਗ ਦੇ ਗੋਲਡੀ ਬਰਾੜ ਖਿਲਾਫ ਕੌਮੀ ਜਾਂਚ ਏਜੰਸੀ ਇੰਟਰਪੋਲ ਨੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਹੈ । ਸਿੱਧੂ ਮੂਸੇਵਾਲੇ ਨੂੰ ਬੀਤੀ 29 ਮਈ ਨੂੰ ਉਕਤ ਗੈਂਗ ਦੇ ਸ਼ੂਟਰਾਂ ਵਲੋਂ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।
ਪੁਲਿਸ ਵਲੋਂ ਦਾਅਵੇ ਨਾਲ ਕਿਹਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਕੈਨੇਡਾ ਵਿੱਚ ਹੈ ਤੇ ਉਹ ਉਥੋਂ ਹੀ ਸਾਰੀ ਗਤੀਵਿਧੀਆਂ ਨੂੰ ਚਲਾ ਰਿਹਾ ਹੈ।
ਰੈਡ ਕਾਰਨਰ ਨੋਟਿਸ ਦਾ ਸਰਲ ਸ਼ਬਦਾਂ ਚ ਅਰਥ ਸਮਝੀਏ ਤਾਂ ਜੇਕਰ ਕਿਸੇ ਮੁਲਜ਼ਮ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋ ਜਾਂਦਾ ਹੈ ਤਾਂ ਉਸ ਨੂੰ ਉਸ ਦੇਸ਼ ਦੀ ਸਰਕਾਰ ਵਾਪਿਸ ਆਪਣੇ ਦੇਸ਼ ਭੇਜ ਦਿੰਦੀ ਹੈ ਤਾਂ ਕਿ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕੇ।
ਆਮ ਤੌਰ ਤੇ ਜੇਕਰ ਕੋਈ ਵੀ ਦੋਸ਼ੀ ਜਾਂ ਮੁਲਜ਼ਮ ਜੁੁਰਮ ਕਰਕੇ ਬਾਹਰ ਜਾਂ ਵਿਦੇਸ਼ ਭੱਜ ਜਾਂਦਾ ਹੈ ਤਾਂ ਰੈਡ ਕਾਰਨਰ ਨੋਟਿਸ ਦੇ ਮਾਧਿਅਮ ਰਾਹੀ ਵਿਸ਼ਵ ਭਰ ਦੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ । ਇਹ ਨੋਟਿਸ ਇੰਟਰਪੋਲ ਵੋਲੋਂ ਜਾਰੀ ਕੀਤਾ ਜਾਂਦਾ ਹੈ ।
ਇਹ ਵੀ ਜਿਕਰਯੋਗ ਹੈ ਕਿ ਉਕਤ ਬਰਾੜ ਨੂੰ ਨੋਟਿਸ ਮੂਸੇਵਾਲੇ ਦੇ ਕੇਸ ‘ਚ ਨਹੀ , 2 ਪੁਰਾਣੇ ਕੇਸਾਂ ਚ ਜਾਰੀ ਕੀਤਾ ਗਿਆ ਹੈ।