ਸ੍ਰੀ ਆਨੰਦਪੁਰ ਸਾਹਿਬ 24 ਫਰਵਰੀ ਨੰਗਲ ਪੁਲਿਸ ਨੇ ਟਰੈਵਲ ਏਜੰਟ ਦੇ ਖਿਲਾਫ ਇਕ ਮੁਕਦਮਾ ਦਰਜ ਕੀਤਾ ਹੈ। ਜਿਸ ਵਿੱਚ ਉਸਨੇ ਕਨੇਡਾ ਭੇਜਣ ਦੇ ਨਾਮ ਉੱਤੇ ਇੱਕ ਵਿਅਕਤੀ ਤੋਂ 18 ਲੱਖ 75 ਹਜਾਰ ਰੁਪਏ ਠੱਗ ਲਏ।
ਏਜੇਂਟ ਨੇ ਕਿਹਾ ਕਿ ਉਹ ਉਸਨੂੰ ਕਨੇਡਾ ਭੇਜ ਦੇਵੇਗਾ ਜਿਸ ਕਾਰਨ ਨੰਗਲ ਦੇ ਹੀ ਰਹਿਣ ਵਾਲੇ ਜਸਵਿੰਦਰ ਸਿੰਘ ਜੋ ਕਿ ਰਾਜ ਨਗਰ ਦੇ ਰਹਿਣ ਵਾਲੇ ਹਨ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਉਹਨਾਂ ਵੱਲੋਂ ਟਰੈਵਲ ਏਜੰਟ ਨੇ 18 ਲੱਖ 75 ਹਜਾਰ ਦੇ ਕਰੀਬ ਪੈਸੇ ਵਸੂਲੇ ਹਨ।
ਜੋ ਕਿ ਆਨਲਾਈਨ ਅਤੇ ਸਿੱਧੇ ਤੌਰ ਤੇ ਨਕਦ ਮਿਲ ਕੇ ਦਿੱਤੇ ਹਨ। ਉਹਨਾਂ ਨੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਕਨੇਡਾ ਭੇਜਣ ਦਾ ਝਾਂਸਾ ਦਿੱਤਾ ਗਿਆ ਪਰ ਨਾ ਕਨੇਡਾ ਭੇਜਿਆ ਗਿਆ ਤੇ ਨਾ ਹੀ ਕਿਸੇ ਪ੍ਰਕਾਰ ਦਾ ਵੀਜ਼ਾ ਆਇਆ।
ਜਾਣਕਾਰੀ ਦਿੰਦੇ ਹੋਏ ਨੰਗਲ ਪੁਲਿਸ ਦੇ SHO ਰਾਹੁਲ ਕੁਮਾਰ ਨੇ ਪੱਤਰਕਾਰਾ ਨੂੰ ਦੱਸਿਆ ਕਿ ਪੈਸੇ ਦੇਣ ਵਾਲੇ ਵਿਅਕਤੀ ਦੀ ਸ਼ਿਕਾਇਤ ਦੇ ਅਧਾਰ ‘ਤੇ ਨੰਗਲ ਪੁਲਸ ਸਟੇਸ਼ਨ ਵਿੱਚ FIR ਦਰਜ ਕਰ ਲਈ ਗਈ ਸੀ ਜਿਹੜੇ ਵਿੱਚ ਤਿੰਨ ਦੋਸੀਆ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਦੋ ਦੋਸੀਆ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਇਕ ਦੀ ਭਾਲ ਜਾਰੀ ਹੈ।