ਦੇਸ਼ –ਦੁਨੀਆਂ ‘ਤੇ ਕਰੋਨਾ ਮਹਾਮਾਰੀ ਵਿਚਾਲੇ ਇੱਕ ਹੋਰ ਖਤਰਾ ਮੰਡਰਾ ਰਿਹਾ ਹੈ। ਕਰੋਨਾ ਦੀ ਤੀਜੀ ਲਹਿਰ ਦਾ ਆਉਣਾ ਤੈਅ ਮੰਨਿਆਂ ਜਾ ਰਿਹਾ ਹੈ ਪਰ ਇਸ ਸਭ ਦੇ ਵਿਚਾਲੇ ਮੌਂਕੀਪੋਕਸ ਨਾਮ ਦੀ ਬਿਮਾਰੀ ਨੇ ਸਭ ਨੂੰ ਡਰਾ ਕੇ ਰੱਖ ਦਿੱਤਾ।ਮੌਂਕੀਪੋਕਸ ਨਾਮ ਦੀ ਬਿਮਾਰੀ ਦਾ ਪਹਿਲਾ ਕੇਸ ਅਮਰੀਕਾ ‘ਚ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਟੈਕਸਾਸ ਵਿਚ ਮੌਂਕੀਪੋਕਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਬਿਮਾਰੀ ਦੇ ਲੱਛਣ ਇਕ ਅਮਰੀਕੀ ਨਿਵਾਸੀ ‘ਚ ਪਾਏ ਗਏ ਹਨ ਜੋ ਹਾਲ ਹੀ ਵਿਚ ਨਾਈਜੀਰੀਆ ਤੋਂ ਅਮਰੀਕਾ ਗਿਆ ਸੀ। ਡੱਲਾਸ ਵਿੱਚ ਮਰੀਜ਼ ਹਸਪਤਾਲ ਵਿੱਚ ਦਾਖਲ ਹੈ। ਡੱਲਾਸ ਕਾਉਂਟੀ ਦੇ ਸਿਹਤ ਅਧਿਕਾਰੀ ਕਲੇ ਜੇਨਕਿਨਸ ਦੇ ਅਨੁਸਾਰ, ਬਿਮਾਰੀ ਬਹੁਤ ਘੱਟ ਹੈ, ਪਰ ਅਸੀਂ ਇਸ ਵੇਲੇ ਕੋਈ ਵੱਡਾ ਖ਼ਤਰਾ ਨਹੀਂ ਦੇਖ ਰਹੇ ਹਾਂ। ਸਾਨੂੰ ਨਹੀਂ ਲਗਦਾ ਕਿ ਇਸ ਨਾਲ ਹੁਣ ਆਮ ਲੋਕਾਂ ਲਈ ਕੋਈ ਖਤਰਾ ਹੈ।
ਤੁਹਾਨੂੰ ਦੱਸ ਦਈਏ ਕਿ ਮੌਂਕੀਪੋਕਸ ਇਕ ਵਾਇਰਸ ਨਾਲ ਸੰਬੰਧਤ ਬਿਮਾਰੀ ਹੈ। ਇਹ ਆਮ ਤੌਰ ਤੇ ਫਲੂ ਵਰਗੇ ਲੱਛਣਾਂ ਅਤੇ ਲੰਿਫ ਨੋਡਾਂ ਦੇ ਸੋਜ ਨਾਲ ਸ਼ੁਰੂ ਹੁੰਦਾ ਹੈ। ਹੌਲੀ ਹੌਲੀ, ਧੱਫੜ ਚਿਹਰੇ ਅਤੇ ਸਰੀਰ ਦੇ ਵੱਡੇ ਹਿੱਸਿਆਂ ‘ਤੇ ਉਭਰਨਾ ਸ਼ੁਰੂ ਹੋ ਜਾਂਦਾ ਹੈ। ਚਿੰਤਾ ਇਹ ਹੈ ਕਿ ਬਿਮਾਰੀ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਸਾਹ ਦੀਆਂ ਬੂੰਦਾਂ ਦੁਆਰਾ ਫੈਲ ਸਕਦੀ ਹੈ। ਵੈਸੇ, ਅਮਰੀਕਾ ਵਿਚ ਪਹਿਲੇ ਕੇਸ ਦੇ ਸੰਬੰਧ ਵਿਚ, ਚੰਗੀ ਗੱਲ ਇਹ ਹੈ ਕਿ ਜ਼ਿਆਦਾਤਰ ਯਾਤਰੀ ਕੋਰੋਨਾ ਮਹਾਮਾਰੀ ਦੇ ਕਾਰਨ ਮਾਸਕ ਪਹਿਨੇ ਹੋਏ ਸਨ, ਇਸ ਲਈ ਇਸ ਬਿਮਾਰੀ ਦੇ ਫ਼ੈਲਣ ਦਾ ਖਤਰਾ ਘੱਟ ਹੈ॥