ਭਾਰਤ ਦੀ ਵਨ-ਡੇ ਤੇ ਟੈਸਟ ਕਪਤਾਨ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ (39 ਸਾਲਾ) ਮਹਿਲਾ ਵਨ-ਡੇ ਮੈਚਾਂ ‘ਚ ਸਭ ਤੋਂ ਜ਼ਿਆਦਾ ਦੌੜਾਂ (7805 ਦੌੜਾਂ) ਬਣਾਉਣ ਵਾਲੀ ਖਿਡਾਰੀ ਹੈ। ਉਨ੍ਹਾਂ ਨੇ 89 ਟੀ20 ਕੌਮਾਂਤਰੀ ਮੈਚਾਂ ‘ਚ 2364 ਦੌੜਾਂ ਜਦਕਿ 12 ਟੈਸਟ ਮੈਚਾਂ ‘ਚ 699 ਦੌੜਾਂ ਬਣਾਈਆਂ ਹਨ। ਮਿਤਾਲੀ ਰਾਜ ਦੀ ਅਗਵਾਈ ‘ਚ ਭਾਰਤ 2017 ‘ਚ ਮਹਿਲਾ ਵਨ-ਡੇ ਵਿਸ਼ਵ ਕੱਪ ਦੇ ਫਾਈਨਲ ‘ਚ ਪੁੱਜਾ ਸੀ।
Thank you for all your love & support over the years!
I look forward to my 2nd innings with your blessing and support. pic.twitter.com/OkPUICcU4u— Mithali Raj (@M_Raj03) June 8, 2022
ਮਿਤਾਲੀ ਰਾਜ ਨੇ ਜੂਨ 1999 ‘ਚ ਡੈਬਿਊ ਕੀਤਾ ਸੀ ਤੇ ਭਾਰਤ ਲਈ ਸਭ ਤੋਂ ਕੁਸ਼ਲ ਕ੍ਰਿਕਟਰਾਂ ‘ਚੋਂ ਇਕ ਦੇ ਤੌਰ ‘ਤੇ ਰਿਟਾਇਰਮੈਂਟ ਲਈ। ਉਨ੍ਹਾਂ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਵਰਲਡ ਕੱਪ ‘ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਖੇਡਿਆ ਸੀ। ਭਾਰਤ ਵਿਸ਼ਵ ਕੱਪ ਗਰੁੱਪ ਪੜਾਅ ਤੋਂ ਅੱਗੇ ਨਿਕਲਣ ‘ਚ ਅਸਫਲ ਰਿਹਾ, ਪਰ ਮਿਤਾਲੀ ਨੇ 84 ਗੇਂਦਾਂ ‘ਚ 68 ਦੌੜਾਂ ਬਣਾਈਆਂ ਜੋ ਕਿ ਦੇਸ਼ ਲਈ ਉਨ੍ਹਾਂ ਦਾ ਆਖ਼ਰੀ ਮੈਚ ਸੀ।
ਮਿਤਾਲੀ ਨੇ ਟਵਿੱਟਰ ‘ਤੇ ਪੋਸਟ ਕੀਤੇ ਗਏ ਭਾਵਨਾਤਮਕ ਨੋਟ ‘ਚ ਕਿਹਾ, ਉਨ੍ਹਾਂ ਨੇ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ। ਸਾਲਾਂ ਤੋਂ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਮਰਥਨ ਲਈ ਧੰਨਵਾਦ! ਮੈਂ ਤੁਹਾਡੇ ਆਸ਼ੀਰਵਾਦ ਤੇ ਸਮਰਥਨ ਨਾਲ ਆਪਣੀ ਦੂਜੀ ਪਾਰੀ ਲਈ ਅੱਗੇ ਹਾਂ। ਮਿਤਾਲੀ ਵਲੋਂ ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਨੋਟ ‘ਚ ਲਿਖਿਆ ਗਿਆ ਹੈ, ਮੈਂ ਭਾਰਤੀ ਟੀਮ ਦੀ ਯਾਤਰਾ ਤੇ ਇਕ ਛੋਟੀ ਲੜਕੀ ਦੇ ਤੌਰ ‘ਤੇ ਨਿਕਲੀ ਜਿਸ ਦੇ ਲਈ ਦੇਸ਼ ਦੀ ਨੁਮਾਇੰਦਗੀ ਕਰਨਾ ਸਰਵਉੱਚ ਸਨਮਾਨ ਹੈ। ਯਾਤਰਾ ਉਤਰਾਅ-ਚੜ੍ਹਾਅ ਭਰੀ ਸੀ। ਹਰੇਕ ਘਟਨਾ ਨੇ ਮੈਨੂੰ ਕੁਝ ਅਨੋਖੀ ਸਿੱਖਿਆ ਦਿੱਤੀ ਤੇ ਪਿਛਲੇ 23 ਸਾਲ ਮੇਰੀ ਜ਼ਿੰਦਗੀ ਦੇ ਚੁਣੌਤੀਪੂਰਨ ਤੇ ਸੁਖਦ ਸਾਲਾਂ ‘ਚ ਰਹੇ। ਸਾਰੀਆਂ ਯਾਤਰਾਵਾਂ ਦੀ ਤਰ੍ਹਾਂ, ਇਸ ਨੂੰ ਵੀ ਸਮਾਪਤ ਹੋਣਾ ਸੀ।