ਜੇਕਰ ਤੁਹਾਡੇ ਵੀ ਬੱਚੇ ਛੋਟੇ ਹਨ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜਰੂਰੀ ਰਹਿਣ ਵਾਲੀ ਹੈ, ਤੁਹਾਨੂੰ ਬੇਹੱਦ ਸਤਰਕ ਰਹਿਣ ਦੀ ਜਰੂਰਤ ਹੈ। ਜਾਣਕਾਰੀ ਅਨੁਸਾਰ ਬਰਨਾਲਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਬਰਨਾਲਾ ਸ਼ਹਿਰ ਦੇ ਅਨਾਜ ਮੰਡੀ ਵਿੱਚ ਇੱਕ ਪਰਵਾਸੀ ਮਜਦੂਰ ਦਾ 2 ਸਾਲ ਦਾ ਬੱਚਾ ਅਗਵਾ ਹੋ ਗਿਆ।
ਜਾਣਕਾਰੀ ਅਨੁਸਾਰ ਬੱਚੇ ਦੀ ਮਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦਾ 2 ਸਾਲ ਬੱਚਾ ਦੂਜੇ ਬੱਚਿਆਂ ਨਾਲ ਬਾਹਰ ਖੇਡ ਰਿਹਾ ਸੀ ਤੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਤੇ ਬੱਚੇ ਨੂੰ ਚੁੱਕ ਕੇ ਲੈ ਗਏ।
ਬਰਨਾਲਾ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਲੇ ਦੁਆਲੇ ਦੇ ਇਲਾਕੇ ਵਿੱਚ ਜਾਂਚ ਸ਼ੁਰੂ ਸ਼ੁਰੂ ਕਰ ਦਿੱਤੀ ਹੈ cctv ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਚੇ ਦੀ ਮਾਂ, ਬੀਨਾ ਨੇ ਦੱਸਿਆ ਕਿ ਉਹ ਬਰਨਾਲਾ ਦੀ ਅਨਾਜ ਮੰਡੀ ਵਿੱਚ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਹਨ। ਕੱਲ੍ਹ ਉਸਦਾ ਬੱਚਾ ਦੂਜੇ ਬੱਚਿਆਂ ਨਾਲ ਖੇਡ ਰਿਹਾ ਸੀ। ਜਦੋਂ ਉਹ ਜਾਣ ਹੀ ਵਾਲੀ ਸੀ ਕਿ ਮੋਟਰਸਾਈਕਲ ‘ਤੇ ਸਵਾਰ ਦੋ ਆਦਮੀ ਆਏ, ਉਸਦੇ ਪੁੱਤਰ ਨੂੰ ਚੁੱਕ ਕੇ ਭੱਜ ਗਏ। ਉਸਦੀ ਧੀ ਨੇ ਉਸਨੂੰ ਇਸ ਬਾਰੇ ਦੱਸਿਆ ਅਤੇ ਉਸਨੇ ਤੁਰੰਤ 100 ਨੰਬਰ ‘ਤੇ ਸ਼ਿਕਾਇਤ ਦਰਜ ਕਰਵਾਈ।
ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਸਨੇ ਦੱਸਿਆ ਕਿ ਉਸਦਾ ਪੁੱਤਰ 2 ਸਾਲ ਦਾ ਹੈ। ਮੈਂ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹ ਕੱਲ੍ਹ ਸਵੇਰ ਤੋਂ ਹੀ ਆਪਣੀਆਂ ਝੁੱਗੀਆਂ ਵਿੱਚ ਘੁੰਮ ਰਹੇ ਸਨ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸਦਾ ਬੱਚਾ ਲੱਭਿਆ ਜਾਵੇ।