Apple iPhone 15 Camera, Titanium Body and Solid Buttons: ਸਾਲ 2023 ਸ਼ੁਰੂ ਹੋ ਗਿਆ ਹੈ ਅਜਿਹੇ ‘ਚ iPhone 15 ਦੀ ਚਰਚਾ ਜ਼ੋਰਾਂ-ਸ਼ੋਰਾਂ ਨਾਲ ਹੋ ਰਹੀ ਹੈ। ਪਿਛਲੇ ਸਾਲ, ਕੰਪਨੀ ਨੇ ਆਪਣੀ ਆਈਫੋਨ 14 ਸੀਰੀਜ਼ ਨੂੰ ਲਾਂਚ ਕੀਤਾ ਸੀ, ਜੋ ਕਿ ਸਾਲ ਭਰ ਬੱਜ਼ ਕਰਦਾ ਰਿਹਾ। ਹੁਣ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਈਫੋਨ 15 ਅਤੇ ਆਈਫੋਨ 15 ਪਲੱਸ ਨਾਲ ਜੁੜੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਕੁਝ ਸਮਾਂ ਪਹਿਲਾਂ ਲੀਕ ਹੋਈ ਜਾਣਕਾਰੀ ਮੁਤਾਬਕ ਇਸ ਸਾਲ ਲਾਂਚ ਹੋਣ ਵਾਲਾ iPhone 15 Plus ਮਾਡਲ ਪਿਛਲੇ ਸਾਲ ਲਾਂਚ ਕੀਤੇ iPhone 14 Plus ਮਾਡਲ ਨਾਲੋਂ ਸਸਤਾ ਹੋਵੇਗਾ। ਹੁਣ ਲੇਟੈਸਟ ਲੀਕ ‘ਚ ਆਈਫੋਨ 15 ਅਤੇ ਆਈਫੋਨ 15 ਪਲੱਸ ਦੇ ਕੈਮਰਾ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਆਉਣ ਵਾਲੇ iPhone 15 Pro ਦੇ ਬਾਡੀ ਫ੍ਰੇਮ ਅਤੇ ਬਟਨਾਂ ਬਾਰੇ ਜਾਣਕਾਰੀ ਮਿਲੀ ਹੈ।
ਮਿਲੇਗਾ ਸ਼ਾਨਦਾਰ ਕੈਮਰਾ ਅਪਗ੍ਰੇਡ
9to5mac ਦੀ ਤਾਜ਼ਾ ਰਿਪੋਰਟ ਵਿੱਚ ਕ੍ਰਿਟੇਕ Jeff Pu ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ iPhone 15 ਅਤੇ iPhone 15 Plus ਵਿੱਚ ਇਸ ਸਾਲ ਸ਼ਾਨਦਾਰ ਕੈਮਰਾ ਅੱਪਗ੍ਰੇਡ ਦੇਖਣ ਨੂੰ ਮਿਲੇਗਾ। ਇਹ ਦੋਵੇਂ ਫੋਨ 48MP ਕੈਮਰੇ ਨਾਲ ਲੈਸ ਹੋਣਗੇ।
ਆਈਫੋਨ 15 ਅਤੇ ਆਈਫੋਨ 15 ਪਲੱਸ ਸਮਾਰਟਫੋਨ ਦੀ ਬੈਟਰੀ ਨਾਲ ਜੁੜੀ ਜਾਣਕਾਰੀ ਵੀ ਦਿੱਤੀ ਗਈ ਹੈ। ਲੀਕ ਦੀ ਮੰਨੀਏ ਤਾਂ ਇਨ੍ਹਾਂ ਦੋਵਾਂ ਫੋਨਾਂ ‘ਚ USB ਪੋਰਟ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, Macrumors ਦੀ ਰਿਪੋਰਟ ਹੈ ਕਿ ਵਿਸ਼ਲੇਸ਼ਕ Pu ਦਾ ਦਾਅਵਾ ਹੈ ਕਿ ਆਉਣ ਵਾਲੇ iPhone 15 Pro ਦੀ ਬਾਡੀ ਵਿੱਚ ਟਾਇਟੇਨੀਅਮ ਦੀ ਵਰਤੋਂ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਫੋਨ ‘ਚ ਸਾਲਿਡ ਪਾਵਰ ਅਤੇ ਵਾਲੀਅਮ ਬਟਨ ਦਿੱਤੇ ਜਾਣਗੇ। ਇਸ ਤੋਂ ਇਲਾਵਾ ਡਿਵਾਈਸ ‘ਚ ਹੈਪਟਿਕ ਫੀਡਬੈਕ ਦਾ ਸਪੋਰਟ ਵੀ ਮਿਲੇਗਾ। ਇਸ ਦੇ ਨਾਲ ਹੀ ਇਹ ਹੈਂਡਸੈੱਟ 6.7 ਇੰਚ ਦੀ ਸਕਰੀਨ ਅਤੇ 8 ਜੀਬੀ ਰੈਮ ਨਾਲ ਲੈਸ ਹੋਵੇਗਾ।
ਡਿਵਾਈਸ ਨੂੰ ਇਨ੍ਹਾਂ ਫੀਚਰਸ ਨਾਲ ਕੀਤਾ ਜਾ ਸਕਦੈ ਲੈਸ
ਪਿਛਲੇ ਦਿਨੀਂ ਆਈਆਂ ਰਿਪੋਰਟਾਂ ਮੁਤਾਬਕ iPhone 15 Pro ‘ਚ ਪਾਵਰ ਲਈ A17 ਬਾਇਓਨਿਕ ਚਿੱਪ ਦਿੱਤੀ ਜਾ ਸਕਦੀ ਹੈ। ਇਹ ਡਿਵਾਈਸ USB type-C ਪੋਰਟ ਨਾਲ ਲੈਸ ਹੋਵੇਗਾ। ਇਸ ‘ਚ 5G ਕੁਨੈਕਟੀਵਿਟੀ ਲਈ Qualcomm ਦਾ Snapdragon X70 ਮੋਡਮ ਦਿੱਤਾ ਜਾ ਸਕਦਾ ਹੈ।
ਕੈਮਰਾ ਤੇ ਹੋਰ ਫੀਚਰਸ
ਆਉਣ ਵਾਲਾ ਆਈਫੋਨ 15 ਪ੍ਰੋ ਇੱਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ ਆ ਸਕਦਾ ਹੈ, ਜਿਸ ਵਿੱਚ 48MP ਮੁੱਖ ਲੈਂਸ ਹੋਵੇਗਾ। ਪਰ ਹੋਰ ਸੈਂਸਰਾਂ ਬਾਰੇ ਅਜੇ ਤੱਕ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਨਾਲ ਹੀ ਫੋਨ ‘ਚ ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ ਅਤੇ ਲੋਕੇਸ਼ਨ ਵਰਗੇ ਫੀਚਰਸ ਦਿੱਤੇ ਜਾ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h