ਜਿੱਥੇ ਇੱਕ ਪਾਸੇ ਅੱਜ ਕੱਲ ਦੇ ਨੌਜਵਾਨ ਆਪਣੇ ਵਿਆਹ ਵਿੱਚ ਕਰੋੜਾਂ ਰੁਪਏ ਖਰਚ ਰਹੇ ਹਨ ਲੇਕਿਨ ਮੋਗਾ ਜਿਲੇ ਦੇ ਪਿੰਡ ਮਹਿਰੋ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਨਵੀਂ ਮਿਸਾਲ ਕਾਇਮ ਕੀਤੀ ਹੈ ਜਿਸ ਵਿੱਚ ਉਹਨਾਂ ਵੱਲੋਂ ਲੜਕੀ ਵਾਲੇ ਅਤੇ ਆਪਣੇ ਪਰਿਵਾਰ ਦੇ ਪੰਜ ਪੰਜ ਮੈਂਬਰ ਲਿਜਾ ਕੇ ਇਹ ਵਿਆਹ ਕੀਤਾ ਅਤੇ ਉਸ ਤੋਂ ਬਾਅਦ ਆਪਣੀ ਮਾਤਾ ਦੀ ਯਾਦ ਵਿੱਚ ਅੱਖਾਂ ਦਾ ਕੈਂਪ ਵੀ ਲਗਾਇਆ
ਮੋਗਾ ਜਿਲੇ ਦੇ ਪਿੰਡ ਮਹਿਰੋਂ ‘ਚ ਸਾਦੇ ਵਿਆਹ ਦੀ ਵਿਲੱਖਣ ਮਿਸਾਲ ਸਾਹਮਣੇ ਆਈ ਹੈ। ਲੜਕੀ ਵਾਲਿਆਂ ਦੇ ਘਰ ਸਵੇਰੇ ਸਵੇਰੇ ਬਰਾਤ ਪਹੁੰਚੀ ਅਤੇ ਉਸ ਤੋਂ ਬਾਅਦ ਲਾਵਾਂ ਪੜ੍ਹੀਆਂ ਗਈਆਂ, ਜਦੋਂਕਿ ਸਵੇਰ ਦੇ 10 ਵਜੇ ਲਾੜੀ ਨੂੰ ਵਿਆਹ ਕੇ ਲਾੜਾ ਆਪਣੇ ਘਰ ਪਰਤ ਕੇ ਆ ਗਿਆ। ਇਸ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਮੌਕੇ ਨਾੜਾ ਕਮਲਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਅੱਜ ਕੱਲ ਲੋਕਾਂ ਵੱਲੋਂ ਵਿਆਹ ਸ਼ਾਦੀਆਂ ਵਿੱਚ ਵਾਧੂ ਖਰਚੇ ਕੀਤੇ ਜਾਂਦੇ ਹਨ ਇਸ ਨੂੰ ਪਾਸੇ ਰੱਖ ਕੇ ਉਹਨਾਂ ਦੀ ਪਹਿਲਾਂ ਤੋਂ ਹੀ ਇਹ ਸੋਚ ਸੀ ਕਿ ਉਹ ਇੱਕ ਸਾਧ ਦੇ ਢੰਗ ਨਾਲ ਵਿਆਹ ਕਰਵਾਵੇਗਾ ਅਤੇ ਇਸ ਨੂੰ ਮੁੱਖ ਰੱਖਦਿਆਂ ਉਹਨਾਂ ਵੱਲੋਂ ਆਪਣੀ ਮਾਤਾ ਦੀ ਯਾਦ ਵਿੱਚ ਪਿੰਡ ਤੇ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਕਮਲਪ੍ਰੀਤ ਸਿੰਘ ਦੇ ਪਿਤਾ ਲਖਬੀਰ ਸਿੰਘ ਨੇ ਕਿਹਾ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ ਸੋਚ ਸੀ ਕਿ ਵਿਆਹ ਸਾਦੇ ਢੰਗ ਅਤੇ ਗੁਰੂ ਮਰਿਆਦਾ ਅਨੁਸਾਰ ਹੋਵੇ। ਬੱਚਿਆਂ ਨੇ ਵੀ ਇਸ ‘ਤੇ ਸਹਿਮਤੀ ਪ੍ਰਗਟ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਅੰਮ੍ਰਿਤ ਵੇਲੇ ਇਹ ਕਾਰਜ ਸੰਪੰਨ ਹੋਇਆ।
ਇਸ ਮੌਕੇ ਹਲਕਾ ਵਿਧਾਇਕ ਵਿਧਾਇਕ ਅਮਨਦੀਪ ਕੌਰ ਅਰੋੜਾ ਅਤੇ ਦਵਿੰਰਜੀਤ ਸਿੰਘ ਨੇ ਜਿਥੇ ਨਵ ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ, ਉੱਥੇ ਹੀ ਸਾਦੇ ਢੰਗ ਨਾਲ ਹੋਏ ਵਿਆਹ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀ ਆਰਥਿਕ ਹਾਲਤ ਬਹੁਤ ਪਤਲੀ ਹੈ, ਫਿਰ ਵੀ ਦਿਖਾਵੇ ਕਰਦਿਆਂ ਲੱਖਾਂ ਦੇ ਕਰਜ ਦਾ ਭਾਰ ਚੁੱਕ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਦੇ ਵਿਆਹ ਕਰ ਕੇ ਮਹਿੰਗੇ ਦਿਖਾਵੇ ਕਰਨ ਤੋਂ ਬਚਣਾ ਚਾਹੀਦਾ ਹੈ।