ਦੇਸ਼ ਭਰ ਵਿਚ ਜਿੱਥੇ ਹੋਲੀ ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਪਰ ਹੋਲੀ ਦੇ ਤਿਉਹਾਰ ਮੌਕੇ ਤੇ ਨਾਭਾ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਵਿਖਾਈ ਦਿੱਤੀ ਅਤੇ ਹੁਲੜਬਾਜਾ ਦੇ ਖਿਲਾਫ ਸਿਕੰਜਾ ਕਸਿਆ ਗਿਆ ਅਤੇ ਚਲਾਨ ਵੀ ਕੱਟੇ ਗਏ।
ਸ਼ਹਿਰ ਵਿੱਚ ਜਿਆਦਾਤਰ ਨੌਜਵਾਨ ਮੋਟਰਸਾਈਕਲਾਂ ਤੇ ਟਰਿਪਲ ਸਵਾਰੀ ਕਰਦੇ ਆਮ ਨਜ਼ਰ ਆਏ ਤੇ ਪੁਲਿਸ ਵੱਲੋਂ ਵੀ ਹੁਲੜਬਾਜਾਂ ਨੂੰ ਸਬਕ ਸਿਖਾਉਣ ਦੇ ਲਈ ਵੱਡੇ ਪੱਧਰ ਤੇ ਚਲਾਣ ਕੀਤੇ ਗਏ। ਪੁਲਿਸ ਦੇ ਇਸ ਉਪਰਾਲੇ ਤੋਂ ਸ਼ਹਿਰ ਨਿਵਾਸੀ ਵੀ ਕਾਫੀ ਖੁਸ਼ ਨਜ਼ਰ ਆਏ।
ਨਾਭਾ ਕੋਤਵਾਲੀ ਪੁਲਿਸ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਵੱਲੋ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਦੇ ਚਾਰੇ ਪਾਸੇ ਸਪੈਸ਼ਲ ਨਾਕਾ ਲਗਾ ਕੇ ਹੁਲੜਬਾਜ ਨੌਜਵਾਨਾਂ ਦਾ ਚਲਾਨ ਕੱਟਿਆ ਗਿਆ। ਨੌਜਵਾਨਾਂ ਵੱਲੋਂ ਜਿੱਥੇ ਟਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਉਥੇ ਹੀ ਨੌਜਵਾਨ ਆਪਣੀ ਗਲਤੀ ਦਾ ਅਹਿਸਾਸ ਕਰਦੇ ਵੀ ਨਜ਼ਰ ਆਏ।
ਇਸ ਮੌਕੇ ‘ਤੇ ਟਰਿਪਲ ਸਵਾਰੀ ਕਰ ਰਹੇ ਨੌਜਵਾਨ ਨੇ ਕਿਹਾ ਕਿ ਅਸੀਂ ਹੋਲੀ ਖੇਡਣ ਲਈ ਜਾ ਰਹੇ ਹਾਂ ਅਤੇ ਅਸੀਂ ਗਲਤੀ ਮੰਨਦੇ ਹਾਂ ਕਿ ਅਸੀਂ ਤਿੰਨ ਜਾਣੇ ਐਕਟਵਾ ਤੇ ਸਵਾਰ ਹੋ ਕੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਾਂ।
ਇਸ ਮੌਕੇ ਤੇ ਸ਼ਹਿਰ ਨਿਵਾਸੀ ਰਾਜੇਸ਼ ਕੁਮਾਰ ਨੇ ਕਿਹਾ ਕਿ ਇਸ ਵਾਰ ਪੁਲਿਸ ਵੱਲੋਂ ਹੋਲੀ ਦੇ ਤਿਉਹਾਰ ਨੂੰ ਲੈ ਕੇ ਵਧੀਆ ਪ੍ਰਬੰਧ ਕੀਤੇ ਗਏ ਹਨ ਅਤੇ ਥਾਂ ਥਾਂ ਤੇ ਨਾਕਾਬੰਦੀ ਕੀਤੀ ਗਈ ਨਹੀਂ ਤਾਂ ਉਲੜਬਾਜ ਨੌਜਵਾਨ ਟ੍ਰਿਪਲ ਸਵਾਰੀ ਕਰਕੇ ਹੁੱਲੜਬਾਜ਼ੀ ਕਰਦੇ ਨਜ਼ਰ ਆਉਂਦੇ ਸੀ ਅਤੇ ਲੜਕੀਆਂ ਦੇ ਰੰਗ ਵੀ ਪਾਉਂਦੇ ਸੀ ਪਰ ਇਸ ਵਾਰ ਪੁਲਿਸ ਵੱਲੋਂ ਉਲੜਬਾਜਾਂ ਦੇ ਚਲਾਨ ਵੀ ਕੱਟ ਰਹੀ ਹੈ ਅਤੇ ਉਹਨਾਂ ਨੂੰ ਸਬਕ ਵੀ ਸਿਖਾਇਆ ਜਾ ਰਿਹਾ, ਨਾਭਾ ਪੁਲਿਸ ਦਾ ਇਹ ਉਪਰਾਲਾ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਤੇ ਨਾਭਾ ਕੌਤਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੁੱਲੜਬਾਜਾਂ ਨੌਜਵਾਨਾਂ ਦੇ ਖਿਲਾਫ ਅਸੀਂ ਸਿਕੰਜਾ ਕਸਿਆ ਹੋਇਆ ਅਤੇ ਉਹਨਾਂ ਦੇ ਚਲਾਨ ਕੱਟੇ ਗਏ ਹਨ। ਕਿਉਂਕਿ ਨੌਜਵਾਨ ਜਿੱਥੇ ਬੁਲਟ ਦੇ ਪਟਾਕੇ ਮਾਰ ਰਹੇ ਹਨ। ਉਥੇ ਹੀ ਮੋਟਰਸਾਈਕਲ ਤੇ ਤਿੰਨ ਤਿੰਨ ਨੌਜਵਾਨ ਬੈਠ ਕੇ ਕਾਨੂੰਨ ਦੀ ਉਲੰਘਣਾ ਕਰ ਰਹੇ ਅਤੇ ਉਨਾਂ ਨੂੰ ਅਸੀਂ ਸਮਝਾ ਰਹੇ ਹਾਂ ਤੇ ਚਲਾਣ ਵੀ ਕੱਟ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਸੁਚੇਤ ਕਰ ਰਹੇ ਹਾਂ ਕਿ ਹੋਲੀ ਦੇ ਤਿਉਹਾਰ ਮੌਕੇ ਤੁਸੀਂ ਕੈਮੀਕਲ ਰੰਗਾਂ ਦਾ ਇਸਤੇਮਾਲ ਨਾ ਕਰੋ।