ਅਕਸਰ ਹੀ ਲੋਕ ਵਿਦੇਸ਼ ਘੁੰਮਣ ਜਾਂਦੇ ਹਨ ਤੇ ਆਪਣੇ ਪਾਸਪੋਰਟ ਦੀ ਵੈਲਿਊ ਵਧਾਉਣ ਵਾਸਤੇ ਜਗ੍ਹਾ ਜਗ੍ਹਾ ਦੇ ਟੂਰ ਕੱਢਦੇ ਰਹਿੰਦੇ ਹਨ ਤਾਂ ਜੋ ਉਹਨਾਂ ਦਾ ਸਰਕਾਰਾਂ ਪ੍ਰਤੀ ਰਵਈਆ ਵਧੀਆ ਸਾਬਤ ਹੋ ਸਕੇ। ਇਸੇ ਤਰ੍ਹਾਂ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਬਸਤੀ ਬੂਟੇ ਵਾਲੀ ਦਾ ਅੰਮ੍ਰਿਤਧਾਰੀ ਸਿੱਖ ਨੌਜਵਾਨ ਜੋ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਮਲੇਸ਼ੀਆ ਤੇ ਹੋਰ ਜਗ੍ਹਾ ਤੇ ਘੁੰਮਣ ਫਿਰਨ ਵਾਸਤੇ ਗਿਆ ਸੀ।
ਪ੍ਰੰਤੂ ਉਸ ਦੀ ਲਾਸ਼ ਹੀ ਘਰ ਵਾਪਸ ਆਈ ਇਸ ਸਬੰਧੀ ਜਦ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਯਾਦਵਿੰਦਰ ਸਿੰਘ ਜੋ ਮਲੇਸ਼ੀਆ ਟੂਰ ‘ਤੇ ਹੋਰ ਦੇਸ਼ਾਂ ਦਾ ਟੂਰ ਕਰਨ ਵਾਸਤੇ ਗਿਆ ਸੀ ਜਦ ਉਹ ਮਲੇਸ਼ੀਆ ਦੇ ਹੋਟਲ ਰੋਮਾਂਡਾ ਵਿੱਚ ਪਹੁੰਚਿਆ ਤਾਂ ਉਥੋਂ ਉਸਨੇ ਆਪਣੇ ਭਰਾ ਜੋ ਆਸਟਰੇਲੀਆ ਵਿੱਚ ਪੱਕੇ ਤੌਰ ਤੇ ਪਿਛਲੇ 10 ਸਾਲ ਤੋਂ ਰਹਿ ਰਿਹਾ ਹੈ।
ਉਸਨੂੰ ਫੋਨ ਕਰਕੇ ਕਿਹਾ ਕਿ ਉਸ ਦੇ ਪੈਸੇ ਗੁੰਮ ਹੋ ਗਏ ਨੇ ਤੇ ਉਸ ਨੂੰ ਪੈਸੇ ਭੇਜੇ ਜਾਣ ਉਸਦੇ ਭਰਾ ਨੇ ਉਸ ਦੀ ਗੱਲ ਸੁਣ ਕੇ ਉਸ ਨੂੰ ਪੈਸੇ ਭੇਜ ਦਿੱਤੇ ਦੁਬਾਰਾ ਫਿਰ ਉਸ ਵੱਲੋਂ ਪੈਸਿਆਂ ਦੀ ਮੰਗ ਕੀਤੀ ਗਈ ਤੇ ਫਿਰ ਉਸ ਦੇ ਭਰਾ ਨੇ ਉਸ ਨੂੰ ਪੈਸੇ ਭੇਜ ਦਿੱਤੇ ਬਾਅਦ ਵਿੱਚ ਉਸ ਨਾਲ ਕੋਈ ਕੰਟੈਕਟ ਨਾ ਹੋਇਆ ਤਾਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਦੋਸਤ ਦੇ ਜ਼ਰੀਏ ਪੁਲਿਸ ਪ੍ਰਸ਼ਾਸਨ ਤੋਂ ਉਸਦੀ ਪੜਤਾਲ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਭਰਾ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ।
ਜਦ ਉਹ ਮਲੇਸ਼ੀਆ ਪਹੁੰਚਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਦੱਸਿਆ ਕਿ ਐਕਸੀਡੈਂਟ ਹੋਇਆ ਜਿਸ ਵਿੱਚ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ ਪਰ ਇਸ ਮੌਕੇ ਯਾਦਵਿੰਦਰ ਦੇ ਭਰਾ ਨੇ ਦੱਸਿਆ ਕਿ ਜਿਸ ਤਰ੍ਹਾਂ ਉਸ ਦੇ ਸਰੀਰ ਉੱਪਰ ਸੱਟਾਂ ਦੇ ਨਿਸ਼ਾਨ ਨੇ ਉਸ ਤੋਂ ਕੁਝ ਹੋਰ ਹੀ ਸਾਬਤ ਹੋ ਰਿਹਾ ਸੀ। ਪਰਿਵਾਰ ਵਿੱਚ ਯਾਦਵਿੰਦਰ ਦੇ ਦੋ ਲੜਕੇ ਨੇ ਉਸਦੇ ਮਾਤਾ ਪਿਤਾ ਤੇ ਪਤਨੀ ਹਨ
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਡਾਕਟਰ ਨਿਰਵੈਰ ਸਿੰਘ ਉੱਪਲ ਸਿੱਖ ਫੈਡਰੇਸ਼ਨ ਆਗੂ ਤੇ ਹੋਰ ਸੱਜਣਾਂ ਵੱਲੋਂ ਗੱਲ ਕੀਤੀ ਗਈ ਕਿ ਸਰਕਾਰਾਂ ਦੀਆਂ ਨਕਾਮੀਆਂ ਨੇ ਜੋ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਵਿਦੇਸ਼ਾਂ ਵਿੱਚ ਅਕਸਰ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਵਿਦੇਸ਼ੀ ਗੁੰਡੇ ਨਾਲੇ ਤਾਂ ਪੈਸੇ ਲੈ ਲੈਂਦੇ ਹਨ ਤੇ ਨਾਲੇ ਕਤਲ ਕਰਦੇ ਦਿੰਦੇ ਹਨ ਉਹਨਾਂ ਸ਼ੱਕ ਜਤਾਇਆ ਕਿ ਇਕ ਅੰਮ੍ਰਿਤਧਾਰੀ ਸਿੱਖ ਜੋ ਘੁੰਮਣ ਫਿਰਨ ਜਾਂਦਾ ਹੈ ਤੇ ਉਸਦੀ ਵੱਡੇ ਹੋਟਲਾਂ ਵਿੱਚ ਲੁੱਟ ਕਸੁੱਟ ਕਰ ਲਈ ਜਾਂਦੀ ਹੈ ਤੇ ਕਤਲ ਕਰ ਦਿੱਤਾ ਜਾਂਦਾ ਹੈ ਇਸ ਤਰਾਂ ਦੀਆਂ ਘਟਨਾਵਾਂ ਉਹਨਾਂ ਕਿਹਾ ਕਿ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਹਨ ਪਰ ਸਰਕਾਰਾਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ ਇਸ ਮੌਕੇ ਉਹਨਾਂ ਸਰਕਾਰ ਅੱਗੇ ਬੇਨਤੀ ਕੀਤੀ ਕਿ ਇਸ ਮਾਮਲੇ ਦੀ ਜਾਂਚ ਪੂਰੀ ਤਰ੍ਹਾਂ ਕੀਤੀ ਜਾਵੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਤੇ ਉਹਨਾਂ ਦੋਸ਼ੀਆਂ ਨੂੰ ਜੇ ਕਿਸੇ ਨੇ ਕੁਝ ਕੀਤਾ ਹੈ ਤਾਂ ਸਜਾ ਮਿਲ ਸਕੇ।