ਸਮਰਾਲਾ ਪੁਲਿਸ ਨੇ ਦੇਰ ਸ਼ਾਮ ਹੇਡੋਂ ਪੁਲਿਸ ਚੌਂਕੀ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੇ ਦੌਰਾਨ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਗੱਡੀਆਂ ਇੱਕ ਇਨੋਵਾ ਗੱਡੀ ਨੂੰ ਪੁਲਿਸ ਵੱਲੋਂ ਚੈਕਿੰਗ ਲਈ ਰੋਕਿਆ ਗਿਆ।
ਇਸ ਇਨੋਵਾ ਗੱਡੀ ਵਿਚ ਦੋ ਵਿਅਕਤੀ ਸਵਾਰ ਸਨ ਅਤੇ ਚੰਡੀਗੜ ਵੱਲੋਂ ਆਉਂਦੀ ਇਸ ਗੱਡੀ ਨੂੰ ਨਾਕੇ ‘ਤੇ ਰੋਕਿਆ ਗਿਆ ਜਦ ਇਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿਚੋਂ 500 ਦੇ ਨੋਟਾਂ ਦੀਆਂ 100 ਗੱਦੀਆਂ 50 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ ।
SHO ਸਮਰਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਉਹ ਪੁਲਸ ਪਾਰਟੀ ਸਮੇਤ ਹੇਡੋਂ ਚੋਂਕੀ ਦੇ ਬਾਹਰ ਲੁਧਿਆਣਾ-ਚੰਡੀਗੜ ਹਾਈਵੇ ’ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਚੰਡੀਗੜ ਸਾਈਡ ਤੋਂ ਆਉਂਦੀ ਇਸ ਇਨੋਵਾ ਗੱਡੀ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਇਹ 50 ਲੱਖ ਰੁਪਏ ਦੀ ਨਗਦੀ ਬਰਾਮਦ ਹੋਈ।
ਇਸ ਗੱਡੀ ’ਚ ਸਵਾਰ ਉਸ ਦੇ ਚਾਲਕ ਅਤੇ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਰਕਮ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਹ ਵਿਅਕਤੀ ਜ਼ਿਨ੍ਹਾਂ ਨੇ ਆਪਣੀ ਪਹਿਚਾਣ ਰਣਜੀਤ ਸਿੰਘ ਵਾਸੀ ਚੰਡੀਗੜ ਅਤੇ ਦੂਜੇ ਵਿਅਕਤੀ ਨੇ ਵੀ ਆਪਣਾ ਨਾ ਰਣਜੀਤ ਸਿੰਘ ਵਾਸੀ ਬਨੂੜ ਥਾਣਾ ਮੋਹਾਲੀ ਵਜੋਂ ਦੱਸੀ ਹੈ।
ਮੁੱਢਲੀ ਪੁੱਛਗਿਛ ਵਿਚ ਇਨ੍ਹਾਂ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ, ਕਿ ਉਹ ਪ੍ਰਾਪਟੀ ਡੀਲਰ ਹਨ ਅਤੇ ਇਹ ਰਕਮ ਉਹ ਕੁਰਾਲੀ ਤੋਂ ਲੁਧਿਆਣਾ ਲੈ ਕੇ ਜਾ ਰਹੇ ਸਨ।