ਦੇਸ਼ ਦੀ ਰਾਖੀ ਲਈ ਸੇਵਾ ਨਿਭਾਉਣ ਵਾਲੇ ਭਾਰਤੀ ਹਥਿਆਰਬੰਦ ਸੈਨਾ (ਇੰਡੀਅਨ ਆਰਮਡ ਫੋਰਸ) ਅਤੇ ਅਰਧ ਸੈਨਿਕ ਬਲਾਂ (ਪੈਰਾਮਿਲਟਰੀ ਫੋਰਸ) ਦੇ ਹੌਸਲੇ ਤੇ ਕੁਰਬਾਨੀ ਦੇ ਜਜ਼ਬੇ ਨੂੰ ਸਿਜਦਾ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਨਲਾਈਨ ਡਿਗਰੀ ਪ੍ਰੋਗਰਾਮਾਂ ਵਿਚ ਦਾਖਲਾ ਲੈਣ ਵਾਲੇ ਭਾਰਤੀ ਸੈਨਾ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਨੂੰ ਆਰਥਿਕ ਰੂਪ ’ਚ ਸਹਾਇਤਾ ਪ੍ਰਦਾਨ ਕਰਨ ਲਈ ’ ਜੈ ਜਵਾਨ’ ਡਿਫੈਂਸ ਸਕਾਲਰਸ਼ਿਪ ਲਾਂਚ ਕੀਤੀ ਗਈ। ਇਹ ਐਲਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ 78ਵੇਂ ਕੌਮੀ ਆਰਮੀ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਦੋ ਰੋਜ਼ਾ ਸਮਾਗਮ ਦੌਰਾਨ ਕੀਤਾ ਗਿਆ। ਸੀਯੂ ਵੱਲੋਂ ਵਿਸ਼ਵ ਪੱਧਰੀ ਆਨਲਾਈਨ ਸਿੱਖਿਆ ਤੱਕ ਪਹੁੰਚ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਸਮਰੱਥ ਬਣਾਉਣ ਲਈ ਇੱਕ ਚੰਗਾ ਉਪਰਾਲਾ ਹੈ। ਇਹ ਪਹਿਲ ਨਾ ਸਿਰਫ਼ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰੇਗੀ, ਬਲਕਿ ਇਹ ਵੀ ਯਕੀਨੀ ਬਣਾਏਗੀ ਕਿ ਕਿਸੇ ਵੀ ਫੌਜੀ ਜਵਾਨ ਦਾ ਬੱਚਾ ਵਿੱਤੀ ਪਰੇਸ਼ਾਨੀ ਕਾਰਨ ਪਿੱਛੇ ਨਾ ਰਹਿ ਸਕੇ।
ਪਹਿਲੇ ਦਿਨ ਸਮਾਗਮ ਦੀ ਸ਼ੁਰੂਆਤ ਦੌਰਾਨ ਵੈਸਟਰਨ ਲੈਫਟੀਨੈਂਟ ਜਨਰਲ ਅਜੈ ਚਾਂਦਪੂਰੀਆਂ, ਜਨਰਲ ਅਫ਼ਸਰ ਕਮਾਂਡਿੰਗ, ਵਜਰ ਕਾਰਪਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਦਾ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਤੇ ਮੈਨੇਜਮੈਂਟ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਜਿਨ੍ਹਾਂ ਦੇ ਕਰ ਕਲਮਾਂ ਨਾਲ ’ਜੈ ਜਵਾਨ’ ਸਕਾਲਰਸ਼ਿਪ ਨੂੰ ਲਾਂਚ ਕੀਤਾ ਗਿਆ।
ਇਸ ਮੌਕੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਫੌਜ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਅਪਗ੍ਰੇਡ ਬੀਐੱਫਐੱਸਆਰ ਟੀਆਈ ਕੈਮੇਰਾ, 81 ਐੱਮਐੱਮ ਮੋਰਟਾਰ, ਏਟੀਜੀਐੱਮ ਯੂਨੀਫਾਈਡ ਲਾਂਚਰ, ਗਨ ਮਸ਼ੀਨ 7.52 ਐੱਮਐੱਮ ਐੱਮਏਜੀ 58, ਆਟੋਮੈਟਿਕ ਗ੍ਰਨੇਡ ਲਾਂਚਰ-17, 7.62 ਡ੍ਰੈਗੂਨੋਵਾ ਸਨਾਈਪਰ ਰਾਈਫਲ,338 ਐੱਸਏਕੇਓ ਟੀਆਰਜੀ 42 ਸਨਾਈਪਰ ਰਾਈਫਲ, 7.62 ਐੱਮਐੱਮ ਨੈਗੇਵ ਐਲਐੱਮਜੀ, 7.62ਐੱਮਐੱਮ ਐੱਸਆਈਜੀ ਰਾਈਫਲ, 7.62 ਐੱਮਐੱਮ ਏਕੇ-203 ਰਾਈਫਲ, 5.56 ਐੱਮਐੱਮ ਆਈਐੱਨਐੱਸਏਐੱਸ ਰਾਈਫਲ, 40ਐੱਮਐੱਮ ਮਲਟੀ ਗ੍ਰਨੇਡ ਲਾਂਚਰ, 51ਐੱਮਐੱਮ ਮੋਰਟਾਰ, ਲੋਕੇਟ ਸਨਾਈਪਰ, ਵੀਆਰ ਰਾਕੇਟ ਲਾਂਚਰ, 3-ਡੀ ਐਨੀਮੇਸ਼ਨ ਹਥਿਆਰ ਮਾਡਲ, ਬੰਬ ਨਿਰੋਧਕ ਦਸਤਿਆਂ ਦੇ ਕਵਚ ਤੇ ਹੋਰ ਸਮਾਨ ਸਜਾਇਆ ਗਿਆ। ਜੋ ਕਿ ਵਿਦਿਆਰਥੀਆਂ ਦੀ ਆਕਰਸ਼ਣ ਦਾ ਕੇਂਦਰ ਬਣਿਆ। ਇਸ ਮੌਕੇ ਜਵਾਨਾਂ ਵੱਲੋਂ ਹਥਿਆਰਾਂ ਬਾਰੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਵੀ ਪ੍ਰਦਾਨ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ’ਜੈ ਜਵਾਨ’ ਡਿਫੈਂਸ ਸਕਾਲਰਸ਼ਿਪ ਦਾ ਭਾਰਤੀ ਸੈਨਾ ਦੇ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਆਨਲਾਈਨ ਡਿਗਰੀ ਦੇ 12 ਤਰ੍ਹਾਂ ਦੇ ਕੋਰਸਾਂ ਵਿਚ ਫਾਇਦਾ ਮਿਲੇਗਾ।ਇਨ੍ਹਾਂ ਕੋਰਸਾਂ ਵਿਚ ਬੀਬੀਏ, ਬੀਸੀਏ, ਐੱਮਬੀਏ (ਜਨਰਲ), ਐੱਮਬੀਏ (ਬਿਜਨਸ ਅਨਾਲਿਟਿਕਸ, ਐੱਮਸੀਏ, ਬੀਏ ਜੇਐੱਮਸੀ, ਬੀਬੀਏ ਬੀਏ, ਐੱਮਐੱਸੀ ਡਾਟਾ ਸਾਇੰਸ, ਐੱਮਏ ਇੰਗਲਿਸ਼, ਐੱਮਏ ਇਕਨਾਮਿਕਸ, ਐੱਮਐੱਸਸੀ ਮੈੱਥ ਅਤੇ ਐੱਮਏ ਜੇਐੱਮਸੀ ਸ਼ਾਮਲ ਹਨ। ਸਕਾਲਰਸ਼ਿਪ ਦਾ ਫਾਇਦਾ ਫੌਜ ਵਿਚ ਸੇਵਾ ਨਿਭਾਉਣ ਵਾਲੇ, ਸੇਵਾ ਮੁਕਤ ਅਧਿਕਾਰੀ, ਸ਼ਹੀਦੀ ਪਾਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ, ਜਿਸ ਵਿਚ ਭਾਰਤੀ ਫੌਜ, ਨੇਵੀ, ਏਅਰ ਫੋਰਸ, ਇੰਡੀਅਨ ਕੋਸਟ ਗਾਰਡ ਸਮੇਤ ਸੀਆਰਪੀਐੱਫ, ਬੀਐੱਸਐੱਫ, ਸੀਆਈਐੱਸਐਫ, ਆਈਟੀਬੀਪੀ, ਐੱਸਐੱਸਬੀ, ਅਸਾਮ ਰਾਈਫਲ, ਐੱਨਐੱਸਜੀ, ਐੱਸਪੀਜੀ ਸਮੇਤ ਹੋਰ ਪੈਰਾਮਿਲਟਰੀ ਫੋਰਸ ਨੂੰ ਮਿਲੇਗਾ।ਉਨ੍ਹਾਂ ਕਿਹਾ ਕਿ ਸੀਯੂ ਵੱਲੋਂ ਸ਼ੁਰੂ ਕੀਤੇ ਇਸ ਉਪਰਾਲੇ ਨਾਲ ਸਾਡੇ ਸੁਰੱਖਿਆ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਆਰਥਿਕ ਪਰੇਸ਼ਾਨੀ ਦਾ ਹੱਲ ਹੋਵੇਗਾ, ਬਲਕਿ ਇਨ੍ਹਾਂ ਜਵਾਨਾਂ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਡਿਜੀਟਲ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕਰੇਗਾ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਐੱਨਸੀਸੀ ਯੂਨਿਟ ਦੇ ਤਿੰਨਾਂ ਵਿੰਗਾਂ ਭਾਰਤੀ ਥਲ ਸੈਨਾ, ਇੰਡੀਅਨ ਏਅਰ ਫੋਰਸ ਤੇ ਨੇਵੀ ਵਿਚ 373 ਕੈਡੇਟਸ ਹਨ, ਜਿਨ੍ਹਾਂ ਵਿਚ 40 ਪ੍ਰਤੀਸ਼ਤ ਲੜਕੀਆਂ ਹਨ।ਇਸ ਤੋਂ ਇਲਾਵਾ, ਸੀਯੂ ਨੇ ਦੇਸ਼ ਦੀ ਰਾਖੀ ਲਈ ਸੇਵਾ ਰੱਖਣ ਵਾਲੇ ਵਿਦਿਆਰਥੀਆਂ ਦੀ ਇੱਛਾਵਾਂ ਨੂੰ ਵੀ ਪੂਰਾ ਕੀਤਾ ਗਿਆ, ਹੁਣ ਤੱਕ ਸੀਯੂ ਦੇ ਐੱਨਸੀਸੀ ਯੂਨਿਟ ਵਿਚ ਸਿਖਲਾਈ ਹਾਸਲ ਕਰਨ ਵਾਲੇ 43 ਕੈਡੇਟਸ ਨੂੰ ਭਾਰਤੀ ਥਲ ਸੈਨਾ, ਏਅਰ ਫੋਰਸ ਅਤੇ ਨੇਵੀ ਵਿਚ ਅਫਸਰ ਵਜੋਂ ਕਮਿਸ਼ਨ ਮਿਲਿਆ ਹੈ।
ਜੰਗ, ਜਜ਼ਬਾ ਅਤੇ ਸੂਝ: ਰਣਨੀਤਕ ਅਨਿਸ਼ਚਿਤਤਾ ਦੇ ਦੌਰ ਵਿਚ ਭਾਰਤ ਦੀ ਬਦਲਦੀ ਫੌਜੀ ਸੋਚ ਦੇ ਵਿਸ਼ੇ ’ਤੇ ਸੰਬੋਧਨ ਕਰਦੇ ਹੋਏ ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ ਨੇ ਕਿਹਾ ਕਿ ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਆਪ੍ਰੇਸ਼ਨ ਸਿੰਧੂਰ ਦੇ ਰਾਹੀਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਭਾਰਤ ਗੁਆਂਢੀ ਦੇਸ਼ ਨਾਲ ਪੂਰੀ ਜੰਗ ਵਿਚ ਇਸ ਲਈ ਨਹੀਂ ਉਤਰਿਆ ਕਿਉਂਕਿ ਅਸੀਂ ਆਪਣਾ ਟੀਚਾ ਪ੍ਰਾਪਤ ਕਰ ਲਿਆ ਸੀ। ਅਸੀਂ ਇਹ ਸਾਫ ਕਰ ਦਿੱਤਾ ਹੈ ਕਿ ਹੁਣ ਅੱਤਵਾਦੀ ਹਮਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਅੱਤਵਾਦੀਆਂ ਦੀ ਮਦਦ ਕਰੇਗਾ, ਉਸ ਨੂੰ ਇਸ ਦੀ ਵੱਡੀ ਕੀਮਤ ਚੁੱਕਾਉਣੀ ਪਵੇਗੀ।
ਲੈਫਟੀਨੈਂਟ ਜਨਰਲ ਅਜੈ ਚਾਂਦਪੁਰੀਆ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੇ ਜ਼ਰੀਏ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਪਹਿਲਗਾਮ ਵਰਗੇ ਅੱਤਵਾਦੀ ਹਮਲੇ ਨਹੀਂ ਰੁੱਕੇ ਤਾਂ ਘਰ ਵਿਚ ਵੜ ਕੇ ਮਾਰਾਂਗੇ। ਪਰੰਤੂ ਅੱਜ ਹਰ ਇੱਕ ਪੁੱਛ ਰਿਹਾ ਹੈ ਕਿ ਅਸੀਂ 10 ਮਈ 2025 ਨੂੰ ਆਪ੍ਰੇਸ਼ਨ ਸਿੰਧੂਰ ਨੂੰ ਕਿਉਂ ਰੋਕ ਦਿੱਤਾ। ਅਸੀਂ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਤਬਾਹ ਕਿਉਂ ਨਹੀਂ ਕੀਤਾ। ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਪੂਰੀ ਪੱਛਮੀ ਦੁਨੀਆ ਭਾਰਤ ਦੇ ਖਿਲਾਫ਼ ਖੜੀ ਹੋ ਗਈ ਸੀ। ਅਮਰੀਕਾ ਖੁਦ ਨੂੰ ਦੁਨੀਆ ਦਾ ਮੋਨੀਟਰ (ਨਿਗਰਾਨੀ ਕਰਨ ਵਾਲਾ) ਸਮਝਦਾ ਸੀ। ਪਰੰਤੂ ਅਸੀਂ ਨਾ ਹੀ ਆਪ੍ਰੇਸ਼ਨ ਸ਼ੁਰੂ ਕਰਨ ਲਈ ਉਸ ਦੀ ਇਜਾਜ਼ਤ ਮੰਗੀ ਸੀ ਅਤੇ ਨਾ ਹੀ ਉਸ ਨੂੰ ਭਰੋਸੇ ਵਿਚ ਲਿਆ। ਅਸੀਂ ਫੈਸਲਾ ਲਿਆ ਅਤੇ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਆਪ੍ਰੇਸ਼ਨ ਸਿੰਧੂਰ ਨੂੰ ਉਸ ਸਮੇਂ ਇਸ ਲਈ ਰੋਕਿਆ ਕਿਉਂਕਿ ਅਸੀਂ ਅੱਤਵਾਦ ਦੇ ਖਿਲਾਫ਼ ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ ਅਤੇ ਸਫ਼ਲ ਆਪ੍ਰੇਸ਼ਨ ਦੇ ਉਦੇਸ਼ ਨੂੰ ਪੂਰਾ ਕਰ ਲਿਆ ਸੀ ਅਤੇ ਇਸ ਆਪ੍ਰੇਸ਼ਨ ਨੂੰ ਰੋਕਣਾ ਸਾਡੇ ਲਈ ਰਣਨੀਤਿਕ ਰੂਪ ਵਿਚ ਸਹੀ ਸੀ।
ਲੈਫਟੀਨੈਂਟ ਜਨਰਲ ਚਾਂਦਪੁਰੀਆ ਨੇ ਕਿਹਾ ਕਿ ਤੁਹਾਨੂੰ ਆਪਣੀਆ ਭਾਵਨਵਾਨਾਂ ’ਤੇ ਕਾਬੂ ਕਰਨਾ ਚਾਹੀਦਾ ਹੈ। ਉੜੀ ਹਮਲੇ ਦੇ ਜਵਾਬ ਵਿਚ ਅਸੀਂ ਐਲਓਸੀ ਪਾਰ ਕੀਤੀ ਅਤੇ ਸਰਹੱਦ ਪਾਰ ਸਰਜੀਕਲ ਸਟ੍ਰਾਈਕ ਕੀਤੀ। ਪੁਲਵਾਮਾ ਹਮਲੇ ਤੋਂ ਬਾਅਦ ਅਸੀਂ ਸੈਨਾ ਭੇਜੀ ਅਤੇ ਬਾਲਾਕੋਟ ਵਿਚ ਅੱਤਵਾਦੀਆਂ ਦੇ ਟਿਕਾਣਿਆ ਨੂੰ ਨਿਸ਼ਾਨਾ ਬਣਾਇਆ। ਪਹਿਲਗਾਮ ਹਮਲੇ ਤੋਂ ਬਾਅਦ ਅਸੀਂ ਪਾਕਿਸਤਾਨ ਦੇ ਅੰਤਰ 300-400 ਕਿਲੋਮੀਟਰ ਤੱਕ 9 ਟਿਕਾਣਿਆਂ ’ਤੇ ਹਮਲਾ ਕੀਤਾ। ਇਹ ਸਭ ਕੁੱਝ ਬਹੁਤ ਹੀ ਤਿਆਰੀ ਨਾਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਤੁਹਾਡੀ ਸੂਝ ਬੂਝ ਹੀ ਤੈਅ ਕਰਦੀ ਹੈ ਕਿ ਇੰਜਣ ਨੂੰ ਕਿੰਨਾ ਚਲਾਉਣਾ ਹੈ, ਸੜਕ ਕਿਹੋ ਜਿਹੀ ਹੈ, ਮੋੜ ਕਿਥੇ ਹਨ ਅਤੇ ਢਲਾਣਾਂ ਕਿਥੇ ਹਨ। ਭਾਰਤ ਨੇ ਕਾਰਗਿਲ ਜੰਗ ਦੌਰਾਨ ਕੰਟਰੋਲ ਰੇਖਾ ਕਿਉਂ ਨਹੀਂ ਪਾਰ ਕੀਤੀ, ਅਸੀਂ ਆਪੇ੍ਰਸ਼ਨ ਸਿੰਧੂਰ ਕਿਉਂ ਰੋਕਿਆ। ਇਸ ਦੇ ਪਿੱਛੇ ਬਹੁਤ ਵੱਡੇ ਕਾਰਨ ਹਨ। ਅਪ੍ਰੈਲ ਵਿਚ ਵਿੱਤੀ ਵਰ੍ਹਾ ਸ਼ੁਰੂ ਹੁੰਦਾ ਹੈ ਅਤੇ ਉਸ ਸਮੇਂ ਫਸਲਾਂ ਖੇਤਾਂ ਵਿਚ ਖੜ੍ਹੀਆਂ ਹੁੰਦੀਆਂ ਹਨ। ਉਸ ਵੇਲੇ ਜੰਗ ਸਾਨੂੰ 20 ਸਾਲ ਪਿੱਛੇ ਧੱਕ ਸਕਦੀ ਸੀ। 2047 ਤਕ ਇਕ ਵਿਕਸਿਤ ਬਣਨ ਲਈ ਸਾਨੂੰ ਲਗਾਤਾਰ ਆਰਥਿਕ ਵਿਕਾਸ ਦੀ ਲੋੜ ਹੈ ਅਤੇ ਪਾਕਿਸਤਾਨ ਨਾਲ ਇੱਕ ਪੂਰਨ ਜੰਗ ਇਸ ਸੁਪਨੇ ਨੂੰ ਤਬਾਹ ਕਰ ਸਕਦੀ ਸੀ। ਅਸੀਂ ਅਮਰੀਕਾ ਤੋਂ ਇਜਾਜ਼ਤ ਨਹੀਂ ਮੰਗੀ, ਅਸੀਂ ਆਪਣੀ ਮਰਜ਼ੀ ਨਾਲ ਕਾਰਵਾਈ ਕੀਤੀ ਅਤੇ ਆਪਣੀਆਂ ਰਣਨੀਤਕ ਲੋੜਾਂ ਅਨੁਸਾਰ ਰੋਕਿਆ।







