ਬੀਤੇ ਦਿਨੀ ਰਾਜਪੁਰਾ ‘ਚ ਕਿਸਾਨਾਂ ਦੇ ਵੱਲੋਂ ਭਾਜਪਾ ਜ਼ਿਲ੍ਹਾ ਪ੍ਰਭਾਰੀ ਭੁਪੇਸ਼ ਅਗਰਵਾਲ ਵੱਲੋਂ ਚੈਲੇਜ਼ ਕੀਤੇ ਜਾਣ ਤੋਂ ਬਾਅਦ ਗੁਰੂ ਅਰਜਨ ਦੇ ਕਲੋਨੀ `ਚ ਸਥਿਤ ਭਾਜਪਾ ਵਰਕਰ ਅਜੈ ਚੋਧਰੀ ਦੀ ਕੋਠੀ ਦਾ ਘਿਰਾਓ ਕਰਕੇ ਅੰਦਰ ਵੜੇ 1 ਦਰਜਨ ਤੋਂ ਵੱਧ ਭਾਜਪਾ ਆਗੂਆਂ ਨੂੰ ਬੰਦੀ ਬਣਾ ਲਿਆ ਤਾਂ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਤੜਕੇ 4 ਵਜ਼ੇ ਸਖਤ ਪੁਲਿਸ ਪ੍ਰਬੰਧਾਂ ਹੇਠ 3 ਭਾਜਪਾ ਆਗੂਆਂ ਨੂੰ ਕੋਠੀ ਤੋਂ ਗੱਡੀ ਵਿੱਚ ਬਿਠਾ ਕੇ ਲੈ ਗਏ।
ਜਾਣਕਾਰੀ ਦੇ ਅਨੁਸਾਰ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਭਾਰੀ ਭੁਪੇਸ਼ ਅਗਰਵਾਲ, ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਸਮੇਤ ਹੋਰਨਾ ਨੇ ਲਾਇਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਵਰਕਰਾਂ ਦੇ ਨਾਲ ਕਿਸਾਨਾਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਸਬੰਧੀ ਪੱਖ ਰੱਖਿਆ ਤੇ ਇਸ ਤੋਂ ਬਾਅਦ ਭੁਪੇਸ਼ ਅਗਰਵਾਲ ਦੀ ਇਸ ਦੌਰਾਨ ਵੀ ਇਕੱਠੇ ਹੋਏ ਕਿਸਾਨਾਂ ਨਾਲ ਤੂੰ ਤੂੰ-ਮੈਂ ਮੈਂ ਹੋ ਗਈ ਤਾਂ ਕਿਸਾਨਾਂ ਵੱਲੋ ਇਸ ਬਹਿਸ ਨੂੰ ਚੈਲੇਜ਼ ਸਮਝਦਿਆਂ ਗੁਰੂ ਅੰਗਦ ਦੇਵ ਕਲੋਨੀ ਵਿੱਚ ਭਾਜਪਾ ਵਰਕਰ ਅਜੈ ਚੋਧਰੀ ਦੀ ਕੋਠੀ ਜਿਥੇ ਸੁਭਾਸ਼ ਸ਼ਰਮਾ, ਭੁਪੇਸ਼ ਅਗਰਵਾਲ ਸਮੇਤ 1 ਦਰਜ਼ਨ ਤੋਂ ਵੱਧ ਭਾਜਪਾ ਵਰਕਰ ਸਨ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ।
ਇਸ ਮੌਕੇ ਜਦੋਂ ਕਿਸਾਨ ਭੁਪੇਸ਼ ਅਗਰਵਾਲ ਤੋਂ ਮੁਆਫੀ ਮੰਗਵਾਉਣ ਦੀ ਜਿੱਦ ਤੇ ਅੜ ਕੇ ਕੋਠੀ ਅੱਗੇ ਬਿਜਲੀ ਕੱਟ ਕੇ ਪੱਕਾ ਮੋਰਚਾ ਲਗਾ ਲਿਆ ਤਾਂ ਮੌਕੇ `ਤੇ ਡੀ.ਸੀ ਕੁਮਾਰ ਅਮਿੱਤ, ਏ.ਡੀ.ਜੀ.ਪੀ ਸੁਰੇਸ਼ ਚੰਦਰਾ, ਡੀ.ਆਈ.ਜੀ ਵਿਕਰਮਜੀਤ ਦੁੱਗਲ, ਐਸ.ਐਸ.ਪੀ ਡਾ: ਸੰਦੀਪ ਗਰਗ, ਐਸ.ਡੀ.ਐਮ ਖੁਸ਼ਦਿਲ ਸਿੰਘ, ਡੀ.ਐਸ.ਪੀ ਗੁਰਵਿੰਦਰ ਸਿੰਘ, ਡੀ.ਐਸ.ਪੀ ਜ਼ਸਵਿੰਦਰ ਸਿੰਘ ਟਿਵਾਣਾ, ਡੀਐਸਪੀ ਅਜੈਪਾਲ ਸਿੰਘ, ਡੀ.ਐਸ.ਪੀ ਸੁਖਬੀਰ ਸਿੰਘ ਵਾਹਲਾ ਸਮੇਤ ਵੱਖ-ਵੱਖ ਜ਼ਿਲਿਆਂ ਅਤੇ ਥਾਣਿਆਂ ਦੇ ਪੁਲਿਸ ਅਧਿਕਾਰੀ ਤੇ ਮੁਲਾਜ਼ਮ ਮੌਕੇ `ਤੇ ਪਹੁੰਚ ਗਏ।
ਇਸੇ ਕੜ੍ਹੀ ਦੌਰਾਨ ਭਾਜਪਾ ਅਹੁੱਦੇਦਾਰਾਂ ਵੱਲੋਂ ਆਪਣੇ ਵਕੀਲ ਦੇ ਰਾਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਰੱਖਿਅਤ ਰਿਹਾਅ ਕਰਵਾਉਣ ਦੇ ਲਈ ਪਟੀਸ਼ਨ ਦਾਇਰ ਕਰ ਦਿੱਤੀ। ਇਸ ਮੌਕੇ ਭਾਂਵੇ ਪ੍ਰਸ਼ਾਸ਼ਨ ਵੱਲੋਂ ਰਾਤ ਕਰੀਬ 11 ਵਜ਼ੇ ਭੁਪੇਸ਼ ਅਗਰਵਾਲ ਨੂੰ ਕਿਸਾਨਾਂ ਨਾਲ ਗੱਲ ਨਬੇੜਨ ਦੀ ਗੱਲ ਕੀਤੀ ਤਾਂ ਉਹ ਇਨਕਾਰੀ ਹੋ ਗਿਆ। ਫਿਰ ਰਾਤ ਕਰੀਬ ਡੇਢ ਵਜ਼ੇ ਡੀ.ਸੀ ਕੁਮਾਰ ਅਮਿੱਤ ਵੱਲੋਂ 12 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕੋਠੀ ਅੰਦਰ ਭੁਪੇਸ਼ ਅਗਰਵਾਲ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਲੈ ਗਏ ਤਾਂ ਅਗਰਵਾਲ ਨੇ ਭਾਂਵੇ ਮੁਆਫੀ ਤਾਂ ਮੰਗ ਲਈ ਪਰ ਉਹ ਵੀਡਿਓ ਨਾ ਬਣਾਉਣ ਦੀ ਮੰਗ `ਤੇ ਅੜ ਗਿਆ।
ਜਿਸ ਤੋਂ ਬਾਅਦ ਜਦੋਂ ਕਿਸਾਨ ਜਥੇਬੰਦੀਆਂ ਦੇ ਆਗੂ ਬਾਹਰ ਨਿਕਲ ਆਏ ਤਾਂ ਫਿਰ 4 ਵਜ਼ੇ ਦੇ ਕਰੀਬ ਭੁਪੇਸ਼ ਅਗਰਵਾਲ, ਸੁਭਾਸ਼ ਸ਼ਰਮਾ ਅਤੇ ਐਸ.ਕੇ.ਦੇਵ ਨੂੰ ਵੱਡੀ ਪੁਲਿਸ ਸੁਰੱਖਿਆ ਵਿੱਚ ਕੋਠੀ ਤੋਂ ਬਾਹਰ ਕੱਢਣ ਲੱਗੇ ਤਾਂ ਹਫੜਾ ਦਫੜੀ ਮਚ ਗਈ। ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮੌਕੇ ਜਦੋਂ ਇਕੱਠ ਵਿਚੋ ਭਾਜਪਾ ਆਗੂਆਂ `ਤੇ ਪਾਣੀ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਹੋ ਗਈਆਂ ਤਾਂ ਪੁਲਿਸ ਨੂੰ ਮਾਮੂਲੀ ਲਾਠੀਚਾਰਜ ਵੀ ਕਰਨਾ ਪਿਆ ਤੇ ਕਿਸੇੇ ਸ਼ਰਾਰਤੀ ਅਨਸਰ ਵੱਲੋਂ ਗੱਡੀ ਦੇ ਸ਼ੀਸ਼ੇ ਤੱਕ ਭੰਨੇ ਗਏ। ਇਸ ਤੋਂ ਬਾਅਦ ਕਿਸਾਨ ਆਗੂ ਮੌਕੇ ਤੋਂ ਬਿਖਰਨੇ ਸ਼ੁਰੂ ਹੋ ਗਏ ਤੇ ਬਾਕੀ ਰਹਿੰਦੇ ਭਾਜਪਾ ਆਗੂਆਂ ਨੂੰ ਪੁਲਿਸ ਵੱਲੋਂ ਸੋਮਵਾਰ ਦੀ ਸਵੇਰ 6 ਵਜ਼ੇ ਘਰ੍ਹਾਂ ਦੇ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਥਾਣਾ ਸਿਟੀ ਉਹ ਸਮੇਤ 150 ਤੋਂ ਵੱਧ ਵਿਅਕਤੀਆਂ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ