Apple iPhone 15 Pro Max Launch Date Price in India: ਐਪਲ ਦਾ ਨਵਾਂ ਮਾਡਲ ਇਸ ਸਾਲ iPhone 15 ਸੀਰੀਜ਼ ਦੇ ਨਾਮ ਨਾਲ ਬਾਜ਼ਾਰ ਵਿੱਚ ਆ ਸਕਦਾ ਹੈ। ਪਿਛਲੇ ਸਾਲ ਤੋਂ, ਆਈਫੋਨ 15 ਸੀਰੀਜ਼ ਨੂੰ ਲੈ ਕੇ ਵੱਖ-ਵੱਖ ਜਾਣਕਾਰੀ ਸਾਹਮਣੇ ਆ ਰਹੇ ਹਨ। ਆਈਫੋਨ 15 ਸੀਰੀਜ਼ ਇਸ ਸਾਲ ਦੇ ਆਖਰੀ ਮਹੀਨਿਆਂ ‘ਚ ਲਾਂਚ ਹੋ ਸਕਦੀ ਹੈ। ਆਈਫੋਨ 15 ਪ੍ਰੋ ਮੈਕਸ ਦੇ ਇਸ ਵਿੱਚ ਸ਼ਾਮਲ ਹੋਣ ਬਾਰੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ।
ਆਈਫੋਨ 15 ਅਲਟਰਾ (iPhone 15 Ultra) ਦੇ ਨਾਲ ਆਉਂਣ ਵਾਲਾ ਆਈਫੋਨ 15 ਪ੍ਰੋ ਮੈਕਸ ਪਿਛਲੇ ਮਾਡਲ – ਆਈਫੋਨ 14 ਪ੍ਰੋ ਮੈਕਸ ਤੋਂ ਕਾਫ਼ੀ ਵੱਖਰਾ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈਫੋਨ 14 ਪ੍ਰੋ ਮੈਕਸ ਦਾ ਉੱਤਰਾਧਿਕਾਰੀ ਆਈਫੋਨ 15 ਪ੍ਰੋ ਮੈਕਸ ਵੱਡੀ ਡਿਸਪਲੇ, ਬੈਟਰੀ ਅਤੇ ਬਹੁਤ ਵਧੀਆ ਕੈਮਰੇ ਨਾਲ ਆ ਸਕਦਾ ਹੈ। ਇਸ ਤੋਂ ਇਲਾਵਾ ਕੀਮਤ ਦੇ ਲਿਹਾਜ਼ ਨਾਲ ਇਹ ਜ਼ਿਆਦਾ ਮਹਿੰਗਾ ਵੀ ਹੋ ਸਕਦਾ ਹੈ।
iPhone 14 Pro Max ਨਾਲੋਂ ਮਹਿੰਗਾ ਹੋਵੇਗਾ iPhone 15 Pro Max
MacRumors ਦੀ ਇੱਕ ਰਿਪੋਰਟ ਵਿੱਚ ਐਪਲ ਦੇ ਵਿਸ਼ਲੇਸ਼ਕ ਜੈਫ ਪੁ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਉਣ ਵਾਲੇ ਆਈਫੋਨ 15 ਪ੍ਰੋ ਮੈਕਸ ਨੂੰ ਲਾਂਚ ਦੇ ਸਮੇਂ ਇਸ ਦੇ ਪਿਛਲੇ ਹੈਂਡਸੈੱਟ ਤੋਂ ਵੱਧ ਕੀਮਤ ‘ਤੇ ਪੇਸ਼ ਕੀਤਾ ਜਾਵੇਗਾ। Pu ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਸਾਰੇ iPhone 15 Pro ਮਾਡਲਾਂ ਦੀ ਕੀਮਤ ਵੱਧ ਹੋਵੇਗੀ, ਪਰ ਤਾਜ਼ਾ ਜਾਣਕਾਰੀ ਵਿੱਚ, ਉਸਨੇ ਸਿਰਫ ਪ੍ਰੋ ਮੈਕਸ ਮਾਡਲ ਨੂੰ ਵਧੇਰੇ ਮਹਿੰਗਾ ਦੱਸਿਆ ਹੈ।
ਐਪਲ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਆਈਫੋਨ 15 ਪ੍ਰੋ ਮੈਕਸ ਨੀਲੇ ਰੰਗ ‘ਚ ਆਵੇਗਾ ਜਾਂ ਨਹੀਂ। ਲੀਕ ਦੇ ਮੁਤਾਬਕ ਆਈਫੋਨ 12 ਪ੍ਰੋ ਮਾਡਲ ‘ਚ ਨਵਾਂ ਬਲੂ ਸ਼ੇਡ ਪਹਿਲਾਂ ਹੀ ਦੇਖਿਆ ਜਾ ਚੁੱਕਾ ਹੈ। ਫੋਨ ਦੇ ਹੋਰ ਕਲਰ ਆਪਸ਼ਨ ਵਿੱਚ ਸਿਲਵਰ, ਸਪੇਸ ਗ੍ਰੇ, ਸਪੇਸ ਬਲੈਕ, ਟਾਈਟੇਨੀਅਮ ਗ੍ਰੇ ਸ਼ੇਡ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਲੀਕ ‘ਚ ਸਮਾਰਟਫੋਨ ਦੀ ਬ੍ਰਸ਼ਡ ਫਿਨਿਸ਼ ਦਿਖਾਈ ਗਈ ਹੈ। ਇਹ ਟਾਈਟੇਨੀਅਮ ਸਮੱਗਰੀ ਵੱਲ ਵੀ ਸੰਕੇਤ ਕਰਦਾ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇੱਕ ਟੈਸਟਿੰਗ ਯੂਨਿਟ ਵੀ ਹੋ ਸਕਦਾ ਹੈ।
ਮਿਲ ਸਕਦੀ ਹੈ ਬਿਹਤਰ ਬੈਟਰੀ ਬੈਕਅਪ
ਰਿਪੋਰਟਾਂ ਅਤੇ ਲੀਕਸ ਮੁਤਾਬਕ iPhone 15 ਵਿੱਚ 3,877mAh ਦੀ ਬੈਟਰੀ ਹੋਵੇਗੀ ਅਤੇ iPhone 15 Plus ਵਿੱਚ 4,912mAh ਦੀ ਬੈਟਰੀ ਹੋਵੇਗੀ। iPhone 15 Pro ਵਿੱਚ 3,650 mAh ਦੀ ਬੈਟਰੀ ਹੋਵੇਗੀ। iPhone 15 Pro Max ਵਿੱਚ 4,852mAh ਦੀ ਬੈਟਰੀ ਹੋਵੇਗੀ। ਅਟਕਲਾਂ ਦੇ ਮੁਤਾਬਕ, ਆਈਫੋਨ 15 ਸੀਰੀਜ਼ ‘ਚ 18 ਫੀਸਦੀ ਵੱਡੀ ਬੈਟਰੀ ਯੂਨਿਟਸ ਹੋਣਗੀਆਂ। ਇਸ ਦਾ ਚਿੱਪਸੈੱਟ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਟਾਈਟੇਨੀਅਮ ਫਰੇਮ ਵੀ ਹੋ ਸਕਦਾ ਹੈ। ਆਈਫੋਨ 15 ਸੀਰੀਜ਼ ‘ਚ ਟਾਈਪ ਸੀ ਪੋਰਟ ਹੋ ਸਕਦਾ ਹੈ।
iPhone 15 Pro ‘ਚ ਮਿਲਣਗੇ ਸ਼ਾਨਦਾਰ ਫੀਚਰ
ਆਈਫੋਨ 15 ਸੀਰੀਜ਼ ਦੇ ਸਟੈਂਡਰਡ ਮਾਡਲਾਂ ‘ਚ ‘Dynamic Island’ ਫੀਚਰ ਹੋਵੇਗਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਫਲੈਗਸ਼ਿਪ ਫੋਨਾਂ ‘ਚ ਪੰਚ-ਹੋਲ ਡਿਸਪਲੇ ਡਿਜ਼ਾਈਨ ਹੋਵੇਗਾ। ਆਈਫੋਨ 15 ਸੀਰੀਜ਼ ਦੇ ਪਿਛਲੇ ਹਿੱਸੇ ‘ਚ 48MP ਕੈਮਰਾ ਹੋਵੇਗਾ, ਜਿਵੇਂ ਕਿ ਅਸੀਂ ਆਈਫੋਨ 14 ਪ੍ਰੋ ਮਾਡਲ ‘ਤੇ ਦੇਖਿਆ ਹੈ। ਆਈਫੋਨ 15 ‘ਚ ਐਪਲ ਦੇ ਲਾਈਟਨਿੰਗ ਪੋਰਟ ਦੀ ਬਜਾਏ USB ਟਾਈਪ-ਸੀ ਪੋਰਟ ਦੇ ਨਾਲ ਸਭ ਤੋਂ ਵੱਡਾ ਬਦਲਾਅ ਆਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h