ਫ਼ਰੀਦ ਕੋਟ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਜਾਣਕਾਰੀ ਅਨੁਸਾਰ ਦੱਸ ਦੇਈਏ ਕਿ CIA ਸਟਾਫ ਵੱਲੋਂ ਫਿਰੋਜ਼ਪੁਰ ਦੇ ਮਖੂ ਸ਼ਹਿਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ 1 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ SP ਜਸਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ CIA ਟੀਮ ਗਸ਼ਤ ਦੌਰਾਨ ਪਿੰਡ ਘੁਮਿਆਰਾ ਰਾਹੀਂ ਚੰਦਬਾਜਾ ਰਾਹੀਂ ਫਰੀਦਕੋਟ ਵੱਲ ਆ ਰਹੇ ਸਨ। ਇਸ ਦੌਰਾਨ, ਇੱਕ ਮੋਟਰਸਾਈਕਲ ਸਵਾਰ ਪਿੰਡ ਮੰਡਵਾਲਾ ਲਿੰਕ ਸੜਕ ਤੋਂ ਹਾਈਵੇਅ ‘ਤੇ ਸੀ ਉਹ ਪੁਲਿਸ ਨੂੰ ਸਾਹਮਣੇ ਦੇਖ ਕੇ ਘਬਰਾ ਗਿਆ ਅਤੇ ਵਾਪਸ ਮੁੜਨ ਲੱਗ। ਜਿਸ ਕਾਰਨ ਪੁਲਿਸ ਨੂੰ ਸ਼ੱਕ ਹੋਇਆ ਤੇ ਪੁਲਿਸ ਵੱਲੋਂ ਉਸਦਾ ਪਿੱਛਾ ਕਰਕੇ ਉਸ ਨੂੰ ਗਿਰਫ਼ਤਾਰ ਕਰ ਲਿਆ।
ਜਦੋਂ ਉਸ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ, ਵਾਸੀ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਕਸਬੇ ਵਜੋਂ ਹੋਈ। ਇਸ ਦੇ ਨਾਲ ਹੀ ਪੁੱਛਗਿੱਛ ਦੌਰਾਨ, ਪੁਲਿਸ ਨੂੰ ਸ਼ੱਕ ਹੋਇਆ ਕਿ ਉਕਤ ਵਿਅਕਤੀ ਦੁਆਰਾ ਲਿਜਾਈ ਜਾ ਰਹੀ ਕਿੱਟ ਵਿੱਚ ਕੋਈ ਸ਼ੱਕੀ ਵਸਤੂ ਸੀ।
ਜਿਸ ਕਾਰਨ ਉਸਨੇ DSP ਸ਼ਮਸ਼ੇਰ ਸਿੰਘ ਸ਼ੇਰਗਿੱਲ ਨੂੰ ਬੁਲਾਇਆ ਅਤੇ ਜਦੋਂ ਉਸਦੀ ਮੌਜੂਦਗੀ ਵਿੱਚ ਕਿੱਟ ਦੀ ਤਲਾਸ਼ੀ ਲਈ ਗਈ ਤਾਂ ਕੱਪੜਿਆਂ ਦੇ ਹੇਠਾਂ ਇੱਕ ਪੈਕੇਟ ਮਿਲਿਆ। ਜਿਸ ‘ਤੇ ਟੇਪ ਲਗਾਈ ਗਈ ਸੀ। ਜਦੋਂ ਇਸਨੂੰ ਖੋਲ੍ਹਿਆ ਗਿਆ ਤਾਂ ਪਲਾਸਟਿਕ ਵਿੱਚ ਪੈਕ ਕੀਤੀ 1 ਕਿਲੋ 6 ਗ੍ਰਾਮ ਹੈਰੋਇਨ ਬਰਾਮਦ ਹੋਈ।