ਤਰਨਤਾਰਨ ਤੋਂ ਇੱਕ ਬੇਹੱਦ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਬਾਕੀਪੁਰ ਵਿਖੇ ਇੱਕ ਦਹੇਜ ਦੇ ਲੋਭੀ ਜਵਾਈ ਵੱਲੋ ਅਪਣੀ ਸੱਸ ਤੇ ਅੰਧਾਧੁੰਦ ਗੋਲੀਆ ਚਲਾ ਦਿੱਤੀਆਂ।
ਦੱਸ ਦੇਈਏ ਕਿ ਗੋਲੀਆ ਚੱਲਣ ਨਾਲ ਸੱਸ ਜਗੀਰ ਕੌਰ ਪਤਨੀ ਮੁਖਤਾਰ ਸਿੰਘ ਪਿੰਡ ਬਾਕੀਪੁਰ ਤਰਨ ਤਾਰਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਲੀਆਂ ਚਲਾਉਣ ਵਾਲਾ ਵਿਅਕਤੀ ਨਿਸ਼ਾਨ ਸਿੰਘ ਕਵਲਜੀਤ ਕੌਰ ਦਾ ਪਤੀ ਹੈਜੋ ਕਿ ਪਿੰਡ ਬਜੀਦਪੁਰ ਜ਼ਿਲਾ ਫਿਰੋਜਪੁਰ ਦਾ ਰਹਿਣ ਵਾਲਾ ਹੈ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਗੋਲੀਆ ਮਾਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਪ੍ਰਸ਼ਾਸਨ ਵੱਲੋ ਮਾਮਲਾ ਦਰਜ ਕਰ ਲਿਆ ਗਿਆ ਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ‘ਤੇ ਪੁਲਿਸ ਪ੍ਰਸ਼ਾਸਨ ਨੇ ਫੋਨ ਰਾਹੀ ਜਾਣਕਾਰੀ ਦਿੱਤੀ ਕਿ ਇਸ ਸਬੰਧ ਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਦੋਸ਼ੀ ਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਪੀੜਤ ਪਰਿਵਾਰ ਨੇ ਵੀ ਇਨਸਾਫ ਦੀ ਮੰਗ ਕੀਤੀ ਹੈ ਕਿ ਦਹੇਜ ਦੀ ਲਾਹਨਤ ਤੇ ਦਹੇਜ ਲੋਭੀਆਂ ਨੂੰ ਸਖਤ ਤੋ ਸਖਤ ਸਜਾ ਹੋਵੇ।