ਫਿਰੋਜ਼ਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਅੰਦਰ ਸੂਏ ਨਾਲਿਆਂ ਤੇ ਗਰਿੱਲਾ ਨਾਂ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ।
ਜਿਸ ਬਾਰੇ ਜਾਣਦੇ ਹੋਏ ਵੀ ਪ੍ਰਸਾਸਨ ਕੋਈ ਐਕਸ਼ਨ ਨਹੀਂ ਲੈ ਰਿਹਾ ਹੈ। ਤਾਜਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜੀਰਾ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਜੀਰਾ ਸਨੇਰ ਰੋਡ ਤੇ ਸਰਕਾਰੀ ਕਾਲਜ ਦੇ ਨਜਦੀਕ ਪੁਲੀ ਦੇ ਸਾਈਡਾਂ ਤੇ ਨਾ ਤਾਂ ਲਾਈਟਾਂ ਲੱਗੀਆਂ ਹਨ ਤੇ ਨਾ ਹੀ ਕੋਈ ਗਰਿਲਾਂ ਲੱਗੀਆਂ ਨਜ਼ਰ ਆ ਰਹੀਆਂ ਹਨ ਜਿਸ ਨਾਲ ਕਈ ਵਾਰ ਵੱਡੇ ਹਾਦਸੇ ਵਾਪਰ ਚੁੱਕੇ ਹਨ।
ਇਸੇ ਤਰ੍ਹਾਂ ਉਸ ਥਾਂ ਤੇ ਇੱਕ ਹੋਰ ਹਾਦਸਾ ਵਾਪਰਿਆ ਹੈ। ਜਿਥੇ ਦੇਰ ਰਾਤ ਇੱਕ ਅਲਟੋ ਕਾਰ ਸੂਏ ਵਿੱਚ ਡਿੱਗ ਗਈ ਹੈ। ਜੀਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਜਿਸ ਦੀ ਮਾਤਾ ਦੀ ਰਾਤ ਅਚਾਨਕ ਮੌਤ ਹੋਣ ਕਰਕੇ ਉਹ ਮੋਗੇ ਤੋਂ ਆਪਣੇ ਦੋਸਤ ਨਾਲ ਘਰ ਵਾਪਸ ਆ ਰਿਹਾ ਸੀ।
ਇਕਦਮ ਅੱਖਾਂ ਵਿੱਚ ਲਾਈਟਾਂ ਪੈਣ ਕਰਕੇ ਉਸ ਦੀ ਕਾਰ ਪੁਲ ਦੇ ਹੇਠਾਂ ਹੀ ਵੜ ਗਈ ਤੇ ਪਲਟ ਗਈ ਜਿਸ ਨਾਲ ਉਸ ਦੇ ਦੋਸਤ ਦੇ ਤਾਂ ਕੁਝ ਸੱਟਾਂ ਲੱਗੀਆਂ ਪਰ ਉਹ ਬਾਲ ਬਾਲ ਬਚ ਗਿਆ ਇਸ ਮੌਕੇ ਰਾਹਗੀਰਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਵੀ ਇਥੇ ਕਈ ਹਾਦਸੇ ਵਾਪਰ ਚੁੱਕੇ ਹਨ।
ਇੱਕ ਨੌਜਵਾਨ ਜੋ ਪੰਜ ਛੇ ਸਾਲ ਤੋਂ ਉੱਥੇ ਜੂਸ ਦਾ ਕੰਮ ਕਰ ਰਿਹਾ ਹੈ ਉਸ ਵੱਲੋਂ ਵੀ ਦੱਸਿਆ ਕਿ ਪਹਿਲਾਂ ਵੀ ਕਈ ਹਾਦਸੇ ਵਾਪਰੇ ਹਨ ਕਈ ਵਾਰ ਟਰਾਲੀਆਂ ਪਲਟ ਗਈਆਂ ਹਨ।
ਕਈ ਵਾਰ ਮੋਟਰਸਾਈਕਲ ਇਸ ਨਹਿਰ ਵਿੱਚ ਡਿੱਗ ਗਏ ਹਨ। ਇੱਕ ਐਕਸੀਡੈਂਟ ਦੌਰਾਨ ਤਾਂ ਦੋ ਨੌਜਵਾਨਾਂ ਦੀ ਮੌਤ ਵੀ ਹੋ ਗਈ ਸੀ। ਪਰ ਇਸ ਪੁੱਲ ਵੱਲ ਹਾਲੇ ਤੱਕ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਉਹਨਾਂ ਸਰਕਾਰ ਤੇ ਪ੍ਰਸਾਸਨ ਨੂੰ ਅਪੀਲ ਕੀਤੀ ਹੈ। ਇੱਥੇ ਸਾਈਡ ਤੇ ਗਰਿੱਲਾ ਲਗਾਈਆਂ ਜਾਣ ਤੇ ਚੌਂਕ ਵਿੱਚ ਲਾਈਟਾਂ ਲਗਾਈਆਂ ਜਾਣ ਜਿਸ ਨਾਲ ਰਾਹਗੀਰਾਂ ਨੂੰ ਆਉਣ ਜਾਣ ਬਾਰੇ ਪਤਾ ਲੱਗ ਸਕੇ। ਅਤੇ ਲੋਕ ਹਾਦਸਿਆਂ ਤੋਂ ਬਚ ਸਕਣ।