ਪੰਜਾਬ ਸਰਕਾਰ ਵੱਲੋਂ ਕੱਲ ਲੁਧਿਆਣਾ ਵਿਖੇ ਨਵੇਂ ਨਿਯੁਕਤ ਕੀਤੇ ਸਰਕਾਰੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ। ਜਾਣਕਾਰੀ ਅਨੁਸਾਰ ਹੁਣ ਤੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 36 ਮਹੀਨੇ ਹੋ ਚੁੱਕੇ ਹਨ। ਇਹਨਾਂ 36 ਮਹੀਨਿਆਂ ਵਿੱਚ ਹੁਣ ਤੱਕ ਮੁਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਭਰ ਵਿੱਚ 52,606 ਨੌਕਰੀਆਂ ਦੇ ਦਿੱਤੀਆਂ ਜਾ ਚੁੱਕੀਆਂ ਹਨ।
ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਪੰਜਾਬ ਦੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਮੈਂ ਵੀ ਇੱਕ ਮਾਸਟਰ ਦਾ ਪੁੱਤ ਹਾਂ ਮੈ ਸਮਝ ਸਕਦਾ ਹੈ ਇੱਕ ਅਧਿਆਪਕ ਦੀ ਮਜਬੂਰੀ ਤੇ ਦਰਦ ਨੂੰ।
ਮੈਨੂੰ ਪਤਾ ਹੈ ਕਿ ਇੱਕ ਅਧਿਆਪਕ ਆਪਣੀ ਰੋਜ਼ੀ-ਰੋਟੀ ਕਿਵੇਂ ਕਮਾਉਂਦਾ ਹੈ। ਸਮਾਜ ਵਿੱਚ ਸਿੱਖਿਆ ਦਾ ਬਹੁਤ ਮਹੱਤਵ ਹੈ। ਬਚਪਨ ਵਿੱਚ, ਸਾਡੇ ਅਧਿਆਪਕਾਂ ਬਾਰੇ ਵੱਖੋ-ਵੱਖਰੇ ਵਿਚਾਰ ਸਨ, ਪਰ ਅਸਲ ਜ਼ਿੰਦਗੀ ਵਿੱਚ, ਸਾਡੀ ਜ਼ਿੰਦਗੀ ਵਿੱਚ ਅਧਿਆਪਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਮਾਨ ਨੇ ਕਿਹਾ ਕਿ ਜਦੋਂ ਕੋਈ ਰੁੱਖ ਛਾਂ ਦੇਣਾ ਸ਼ੁਰੂ ਕਰਦਾ ਹੈ, ਤਾਂ ਮਾਲੀ ਸਭ ਤੋਂ ਵੱਧ ਖੁਸ਼ ਹੁੰਦਾ ਹੈ।