ਐਲਵਿਸ਼ ਯਾਦਵ ਮਗਰੋਂ ਹੁਣ ਮੁਨੱਵਰ ਫਾਰੂਕੀ ਪੁਲਿਸ ਹੱਥੀਂ ਚੜ੍ਹਿਆ ਹੈ।ਉਸ ਨੂੰ ਮੰਗਲਵਾਰ ਨੂੰ ਅੱਧੀ ਰਾਤੀ ਪੁਲਿਸ ਹਿਰਾਸਤ ‘ਚ ਲੈ ਲਿਆ ਗਿਆ।ਮੁਨੱਵਰ ਨੂੰ ਹੁੱਕਾ ਪਾਰਲਰ ਰੇਡ ਮਾਮਲੇ ‘ਚ ਹਿਰਾਸਤ ‘ਚ ਲਿਆ ਗਿਆ ਸੀ।ਮੁਨੱਵਰ ਨੂੰ ਹਿਰਾਸਤ ‘ਚ ਲਏ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਪ੍ਰੇਸ਼ਾਨ ਹਨ।ਕਾਮੇਡੀਅਨ ਛੋਟੋ ਮੋਟੇ ਵਿਵਾਦਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ।ਅਜਿਹੇ ‘ਚ ਹੁੱਕਾ ਬਾਰ ਰੇਡ ਮਾਮਲੇ ‘ਚ ਉਸ ਦਾ ਨਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਉਨਾਂ੍ਹ ਦੀ ਚਿੰਤਾ ਹੋਣ ਲੱਗੀ ਹੈ।
ਖਬਰਾਂ ਮੁਤਾਬਕ, ਮੁਨੱਵਰ ਨੂੰ 13 ਹੋਰਾਂ ਨਾਲ ਹਿਰਾਸਤ ‘ਚ ਲਿਆ ਗਿਆ ਹੈ।ਹਾਲਾਂਕਿ ਪੁੱਛਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।
ਮੁਨੱਵਰ ਦਾ ਟੈਸਟ ਆਇਆ ਪਾਜ਼ੇਟਿਵ: ਜਾਣਕਾਰੀ ਤੋਂ ਬਾਅਦ ਪੁਲਿਸ ਨੇ ਫੋਰਟ ਇਲਾਕੇ ‘ਚ ਛਾਪੇਮਾਰੀ ਕੀਤੀ।ਉਨ੍ਹਾਂ ਦੱਸਿਆ ਕਿ ਤੰਬਾਕੂ ਉਤਪਾਦਾਂ ਨਾਲ ਨਿਕੋਟੀਨ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ‘ਤੇ ਪਾਬੰਦੀ ਹੈ।ਕੁੱਲ 4400 ਰੁ. ਦੇ ਨੌਂ ਹੁੱਕੇ ਦੇ ਬਰਤਨ ਮਿਲੇ ਹਨ।
ਉਥੈ ਮੌਜੂਦ ਸਾਰੇ ਲੋਕਾਂ ਦੀ ਜਾਂਚ ਕੀਤੀ ਗਈ, ਜਿਸ ‘ਚ ਮੁਨੱਵਰ ਦਾ ਟੈਸਟ ਨਤੀਜ਼ਾ ਪਾਜ਼ੇਟਿਵ ਆਇਆ।ਇਸ ਤੋਂ ਬਾਅਦ ਉਸ ਨੂੰ ਉਥੋਂ ਜਾਣ ਦਿੱਤਾ ਗਿਆ।
ਮੁਨੱਵਰ ਫਾਰੂਕੀ ਅਤੇ ਹੋਰਾਂ ‘ਤੇ ਸਿਗਰੇਟ ਅਤੇ ਤੰਬਾਕੂ ਉਤਪਾਦ ਐਕਟ ਸਮੇਤ ਆਈ.ਪੀ.ਸੀ ਦੀ ਧਾਰਾ 283, ਧਾਰਾ 336 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।