ਬੈਟਰੀ ਦੀ ਦੇਖਭਾਲ:- ਠੰਢ ਦੇ ਮੌਸਮ ‘ਚ ਕਾਰ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਧ ਧਿਆਨ ਰੱਖਣ ਵਾਲੀ ਚੀਜ਼ ਕਾਰ ਦੀ ਬੈਟਰੀ ਹੈ। ਜੇਕਰ ਤੁਹਾਡੀ ਕਾਰ ਦੀ ਬੈਟਰੀ ਪੁਰਾਣੀ ਹੈ, ਤਾਂ ਇਸਨੂੰ ਬਦਲਣ ਦੇਣਾ ਚਾਹੀਦਾ ਹੈ।
ਜੇਕਰ ਬੈਟਰੀ ਅਜੇ ਵੀ ਚੰਗੀ ਹਾਲਤ ਵਿੱਚ ਹੈ, ਤਾਂ ਬੈਟਰੀ ਵਿੱਚ ਪਾਣੀ ਦੀ ਮਾਤਰਾ ਦੀ ਜਾਂਚ ਕਰੋ। ਨਾਲ ਹੀ, ਜੇਕਰ ਕਾਰਬਨ ਇਕੱਠਾ ਹੋਵੇ, ਤਾਂ ਉਸ ਨੂੰ ਵੀ ਸਾਫ਼ ਕਰੋ।
ਇੰਜਣ ਦੇ ਤੇਲ ਅਤੇ ਕੂਲੈਂਟ ਦੀ ਜਾਂਚ ਕਰੋ- ਜੇਕਰ ਤੁਹਾਡੀ ਕਾਰ ਦੀ ਸਰਵਿਸ ਹੋਣ ਵਾਲੀ ਹੋਵੇ, ਪਰ ਤੁਸੀਂ ਉਸੇ ਸਮੇ ਕਾਰ ਦੀ ਸਰਵਿਸ ਨਹੀਂ ਕਰਵਾਉਣਾ ਚਾਹੁੰਦੇ, ਤਾਂ ਆਮ ਤੌਰ ‘ਤੇ ਤੁਹਾਨੂੰ ਇੱਕ ਵਾਰ ਇੰਜਣ ਤੇਲ ਦੀ ਜਾਂਚ ਕਰਨੀ ਚਾਹੀਦੀ ਹੈ।ਹਲਕਾ ਇੰਜਣ ਤੇਲ ਠੰਢ ਲਈ ਸਹੀ ਮੰਨਿਆ ਜਾਂਦਾ ਹੈ। ਕੂਲੈਂਟ ਦੀ ਵੀ ਜਾਂਚ ਕਰੋ, ਜੇ ਇਹ ਘੱਟ ਹੈ, ਤਾਂ ਇਸਨੂੰ ਫੁੱਲ ਕਰਵਾ ਲੋ।
ਵਿੰਡਸ਼ੀਲਡ ਅਤੇ ਵਾਈਪਰ ਦੀ ਜਾਂਚ ਕਰੋ- ਠੰਢ ‘ਚ ਇਨ੍ਹਾਂ ਦੋਵਾਂ ਚੀਜ਼ਾਂ ਦਾ ਸਹੀ ਢੰਗ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਦੋਵਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਜਾਂਚ ਕਰੋ ਕਿ ਵਿੰਡਸ਼ੀਲਡ ਜਾਂ ਵਾਈਪਰ ਦੋਵੇਂ ਸਹੀ ਟਤਰੀਕੇ ਨਾਲ ਚੱਲ ਰਹੇ ਹਨ ਜਾਂ ਨਹੀਂ।
ਵਾਈਪਰ ਦੀ ਰਬੜ ਦੀ ਵੀ ਚੰਗੀ ਤਰ੍ਹਾਂ ਜਾਂਚ ਕਰੋ। ਤਾਂ ਜੋ ਜਦੋਂ ਤੁਹਾਨੂੰ ਧੁੰਦ ਵਿੱਚ ਗੱਡੀ ਚਲਾਉਣੀ ਪਵੇ ਤਾਂ ਸ਼ੀਸ਼ੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ ਅਤੇ ਵਿੰਡਸ਼ੀਲਡ ਵਿੱਚ ਕੋਈ ਦਰਾੜ ਆਦਿ ਨਾ ਹੋਵੇ।
ਹੈੱਡਲਾਈਟ ਅਤੇ ਫੋਗਲੈਂਪ- ਠੰਢ ‘ਚ ਧੁੰਦ ਦੌਰਾਨ ਇਨ੍ਹਾਂ ਦੋਹਾਂ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਕਾਰ ਦੀਆਂ ਹੈੱਡਲਾਈਟਾਂ ਸਮੇਂ ਦੇ ਨਾਲ ਹੌਲੀ-ਹੌਲੀ ਪੀਲੀਆਂ ਹੋਣ ਲੱਗਦੀਆਂ ਹਨ। ਜਿਸ ਕਾਰਨ ਰੋਸ਼ਨੀ ਦਾ ਘੱਟ ਜਾਂਦੀ ਹੈ।ਫੋਗਲੈਂਪਸ ਨੂੰ ਵੀ ਠੀਕ ਰੱਖੋ। ਇਹ ਧੁੰਦ ਦੌਰਾਨ ਸੜਕ ਦਿਖਾਉਣ ਵਿੱਚ ਬਹੁਤ ਸਹਾਈ ਸਿੱਧ ਹੁੰਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER