ਭਾਰਤ ਪਿਛਲ਼ੇ ਡੇਢ-ਦੋ ਸਾਲ ਤੋਂ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਿਹਾ ਹੈ।ਜਿਸ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੀਆਂ ਵੈਕਸੀਨ ਬਣਾਈ ਗਈ ਜੋ ਕਿ ਕੁਝ ਹੱਦ ਤੱਕ ਕੋਰੋਨਾ ਨਾਲ ਨਜਿੱਠਣ ‘ਚ ਕਾਰਗਰ ਸਾਬਿਤ ਹੋਈ ਹੈ।ਭਾਰਤ ‘ਚ ਜਿਆਦਾਤਰ ਕੋਵਿਡਸ਼ੀਲਡ ਅਤੇ ਕੋਵੈਕਸੀਨ ਲਗਾਈ ਜਾਂਦੀ ਸੀ ਜਿਸ ਦੀਆਂ ਦੋ ਡੋਜ਼ ਲਗਾਉਣੀਆਂ ਪੈਂਦੀਆਂ ਸਨ।
ਪਰ ਹੁਣ ਅਮਰੀਕੀ ਕੰਪਨੀ ਵਲੋਂ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਨੂੰ ਭਾਰਤ ‘ਚ ਐਂਮਰਜੈਂਸੀ ਦੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ।ਸਿਹਤ ਮੰਤਰੀ ਮਨਮੁਖ ਮਾਂਡਵੀਆ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਦੱਸਣਯੋਗ ਹੈ ਕਿ ਇਹ ਭਾਰਤ ‘ਚ ਵਰਤੀ ਜਾਣ ਵਾਲੀ ਪਹਿਲੀ ਅਜਿਹੀ ਵੈਕਸੀਨ ਹੋਵੇਗੀ ਜੋ ਕੋਰੋਨਾ ਵਿਰੁੱਧ ਸਿੰਗਲ ਡੋਜ਼ ‘ਚ ਹੀ ਕਾਰਗਰ ਸਾਬਿਤ ਹੋਵੇਗੀ।ਭਾਰਤ ‘ਚ ਫਿਲਹਾਲ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ, ਬਾਰਤ ਬਾਇਉਟੈੱਕ ਦੀ ਕੋਵੈਕਸੀਨ ਅਤੇ ਰੂਸ ਦੀ ਸਪੂਤਨਿਕ ਦੀ ਵਰਤੋਂ ਹੋ ਰਹੀ ਹੈ।ਸਰਕਾਰੀ ਕੇਂਦਰਾਂ ‘ਚ ਕੋਵਿਸ਼ੀਲਡ ਅਤੇ ਕੋਵੈਕਸੀਨ ਲਗਾਈ ਜਾ ਰਹੀ ਹੈ ਜਦਕਿ ਪ੍ਰਾਈਵੇਟ ਹਸਪਤਾਲਾਂ ‘ਚ ਸਪੂਤਨਿਕ ਵੀ ਉਪਲਬਧ ਹੈ।