ਪੰਜਾਬ ਸਰਕਾਰ ਸੂਬੇ ਦੇ ਵਿੱਚ ਵੱਧ ਰਹੀ ਨਜਾਇਜ਼ ਮਾਈਨਿੰਗ ਨੂੰ ਲੈਕੇ ਲਗਾਤਾਰ ਠੱਲ ਪਾਉਣ ਲਈ ਸਖਤੀ ਵਰਤ ਰਹੀ ਹੈ। ਪਰ ਫਿਰ ਵੀ ਮਾਈਨਿੰਗ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ, ਇਸੇ ਕੜੀ ਤਹਿਤ ਮਾਈਨਿੰਗ ਵਿਭਾਗ ਅਤੇ ਪੁਲਿਸ ਵੱਲੋਂ ਨਾਭਾ ਬਲਾਕ ਦੇ ਪਿੰਡ ਢੀਗੀ ਨਜ਼ਦੀਕ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਤੌਰ ਤੇ ਮਾਈਨਿੰਗ ਕਰਕੇ ਖੇਤ ਵਿੱਚ ਬਹੁਤ ਵੱਡਾ ਡੰਪ ਬਣਾਉਣ ਦੇ ਇਲਜ਼ਾਮ ਲੱਗੇ ਹਨ।
ਮਾਈਨਿੰਗ ਮਾਫੀਆ ਵੱਲੋਂ ਵੱਡੇ ਪੱਧਰ ‘ਤੇ ਚੋਰੀ ਦੀ ਮਿੱਟੀ ਅਤੇ ਰੇਤਾ ਜਮਾ ਕਰ ਲਿਆ। ਮੌਕੇ ‘ਤੇ ਪੁਲਿਸ ਨੇ ਦੋ ਟਿੱਪਰ ਅਤੇ ਇੱਕ ਜੇ.ਸੀ.ਬੀ ਮਸ਼ੀਨ ਜ਼ਬਤ ਕਰ ਲਈ ਹੈ। ਜਿਸ ਤਹਿਤ ਪੁਲਿਸ ਨੇ ਖੇਤ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਆਖੀ। ਜਦੋਂ ਇਸ ਬਾਬਤ ਮਾਈਨਿੰਗ ਕਰਨ ਵਾਲੇ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਦੇਂਣ ਵਿੱਚ ਅਸਮਰਥ ਹੀ ਦਿਖਾਈ ਦਿੱਤਾ। ਮੌਕੇ ਤੇ ਉਹ ਕਿਸੇ ਵੀ ਤਰ੍ਹਾਂ ਦੀ ਪਰਮਿਸ਼ਨ ਵਿਖਾਉਣ ਵਿੱਚ ਅਸਫਲ ਵਿਖਾਈ ਦਿੱਤਾ।
ਇਸ ਮੌਕੇ ਤੇ ਮਾਈਨਿੰਗ ਮਾਫੀਆ ਅਤੇ ਖੇਤ ਦੇ ਮਾਲਕ ਨੇ ਦੱਸਿਆ ਕਿ ਇਹ ਮਿੱਟੀ ਤਾਂ ਅਸੀਂ ਖੇਤ ਵਿੱਚੋਂ ਹੀ ਇਕੱਠੀ ਕੀਤੀ ਗਈ ਹੈ। ਜਦੋਂ ਕਿ ਉਹ ਆਪ ਖੁਦ ਹੀ ਕਹਿ ਰਿਹਾ ਹੈ ਕਿ ਸਾਡੇ ਕੋਲੇ ਕੋਈ ਪਰਮਿਸ਼ਨ ਵੀ ਨਹੀਂ ਹੈ। ਪਰ ਮਾਈਨਿੰਗ ਮਾਫੀਆ ਖੁਦ ਆਪ ਆਪਣੇ ਸਵਾਲਾਂ ਵਿੱਚ ਫਸਦਾ ਨਜ਼ਰ ਆਇਆ।