ਪਟਿਆਲਾ ਤੋਂ ਕਰਨਲ ਬਾਠ ਦੇ ਨਾਲ ਮਾਰ ਕੁੱਟ ਮਾਮਲੇ ਚ ਇੱਕ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਅੱਜ SIT ਦੀ ਮੀਟਿੰਗ ਸੀ ਜੋ ਕਿ ਹੁਣ ਖਤਮ ਹੋ ਗਈ ਹੈ।
ਦੱਸ ਦੇਈਏ ਕਿ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਜਿਸ ਦੇ ਤਹਿਤ ਹੁਣ ਤੱਕ ਛੇ ਜਣਿਆਂ ਦੇ ਬਿਆਨ ਕਲਮ ਬਧ ਕੀਤੇ ਜਾ ਚੁੱਕੇ ਹਨ। ਇਸ ਦੀ ਜਾਣਕਾਰੀ ਦਿੰਦਿਆਂ AS ਰਾਏ ਨੇ ਦੱਸਿਆ ਕੀ SIT ਦੇ ਸਾਰੇ ਮੈਂਬਰਾਂ ਨੇ ਆਪਣਾ ਆਪਣਾ ਕੰਮ ਵੰਡ ਲਿਆ ਹੈ।
ਇਸ ਦੇ ਨਾਲ ਹੀ ਕਿਹਾ ਗਿਆ ਕਿ SIT ਜਲਦ ਹੀ ਕਿਸੇ ਨਾ ਕਿਸੇ ਨਤੀਜੇ ਉੱਪਰ ਪਹੁੰਚੇਗੀ। ਉਹਨਾਂ ਕਿਹਾ ਕਿ ਪਿਛਲੇ ਦਿਨ ਜਾਰੀ ਕੀਤੇ ਨੰਬਰ ਦੇ ਉੱਪਰ 25 ਤੋਂ 30 ਕਾਲਾਂ ਆਈਆਂ ਪਰ ਕਿਸੇ ਦੇ ਕੋਲ ਵੀ ਕੋਈ ਪ੍ਰਮਾਣਿਕ ਸਬੂਤ ਨਹੀਂ ਸੀ।