ਕੱਲ ਈਸਾਈ ਧਾਰਮਿਕ ਆਗੂ ਪਾਸਟਰ ਬਜਿੰਦਰ ਨੂੰ ਮੋਹਾਲੀ ਦੀ ਅਦਾਲਤ ਨੇ ਬਲਾਤਕਾਰ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਜਿਸ ਤੋਂ ਬਾਅਦ ਪਾਸਟਰ ਬਜਿੰਦਰ ਨੂੰ ਪਹਿਲਾਂ ਪਟਿਆਲਾ ਦੀ ਜੇਲ੍ਹ ਲਿਆਂਦਾ ਗਿਆ ਸੀ ਪਰ ਹੁਣ ਪਾਸਟਰ ਬਜਿੰਦਰ ਨੂੰ ਲੈਕੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਬਲਾਤਕਾਰ ਮਾਮਲੇ ਦੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਾਸਟਰ ਬਜਿੰਦਰ ਨੂੰ ਮੋਹਾਲੀ ਦੀ ਮਾਣਯੋਗ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪਾਸਟਰ ਬਜਿੰਦਰ ਹੁਣ ਆਪਣੀ ਜ਼ਿੰਦਗੀ ਸਲਾਖਾਂ ਪਿੱਛੇ ਬਿਤਾਏਗਾ। ਸਜ਼ਾ ਸੁਣਾਏ ਜਾਣ ਤੋਂ ਬਾਅਦ, ਪਾਦਰੀ ਬਜਿੰਦਰ ਨੂੰ ਮਾਨਸਾ ਜ਼ਿਲ੍ਹੇ ਦੀ ਤਾਮਕੋਟ ਜੇਲ੍ਹ ਵਿੱਚ ਲਿਆਂਦਾ ਗਿਆ ਅਤੇ ਬੰਦ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਪਾਸਟਰ ਬਜਿੰਦਰ ਨੂੰ ਭਾਰੀ ਪੁਲਿਸ ਸੁਰੱਖਿਆ ਹੇਠ ਮਾਨਸਾ ਲਿਆਂਦਾ ਗਿਆ ਜਿੱਥੇ ਉਸਨੂੰ ਦੁਪਹਿਰ 3:15 ਵਜੇ ਦੇ ਕਰੀਬ ਮਾਨਸਾ ਜੇਲ੍ਹ ਲਿਆਂਦਾ ਗਿਆ ਜਿੱਥੇ ਉਸਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਆਪਣੇ ਸ਼ੋਅ ਦੌਰਾਨ ਲੱਖਾਂ ਲੋਕਾਂ ਨੂੰ ਸਿਹਤਮੰਦ ਬਣਾਉਣ ਦਾ ਦਾਅਵਾ ਕਰਨ ਵਾਲਾ ਬਜਿੰਦਰ ਹੁਣ ਆਪਣੀ ਜ਼ਿੰਦਗੀ ਸਲਾਖਾਂ ਪਿੱਛੇ ਬਿਤਾਏਗਾ। ਹਰ ਮਹੀਨੇ, ਪਾਸਟਰ ਬਜਿੰਦਰ ਦੇ ਸ਼ੋਅ ਦੌਰਾਨ ਕਈ ਵੀਡੀਓ ਵਾਇਰਲ ਹੁੰਦੇ ਸਨ ਜਿਸ ਨਾਲ ਨਵੇਂ ਵਿਵਾਦ ਪੈਦਾ ਹੁੰਦੇ ਸਨ ਪਰ ਹੁਣ ਪਾਦਰੀ ਦੇ ਵਿਵਾਦ ਖਤਮ ਹੋ ਜਾਣਗੇ ਕਿਉਂਕਿ ਉਸਨੂੰ ਮਾਣਯੋਗ ਅਦਾਲਤ ਨੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜ ਦਿੱਤਾ ਹੈ।