ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਸਰਕੜਾ ਵੱਲੋ ਕਿਹਾ ਗਿਆ ਹੈ ਕਿ ਸਰਕਾਰ ਕਪਾਹ ਦੀ ਕਾਸ਼ਤ ਲਈ 33% ਸਬਸਿਡੀ ਦੇਵੇਗੀ।
ਜਾਣਕਾਰੀ ਅਨੁਸਾਰ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਲਾਨ ਕੀਤਾ ਹੈ ਕਿ ਇਹ ਸਬਸਿਡੀ ਕਿਸਾਨਾਂ ਨੂੰ ਬੀਟੀ ਕਪਾਹ ਦੀਆਂ ਕਿਸਮਾਂ ‘ਤੇ ਮਿਲੇਗੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦਾ ਕਪਾਹ ਦੀ ਕਾਸ਼ਤ ਵਾਲਾ ਰਕਬਾ 1.25 ਲੱਖ ਹੈਕਟੇਅਰ ਤੱਕ ਵਧਾਉਣ ਦਾ ਟੀਚਾ ਮਿਥਿਆ ਗਿਆ ਹੈ।
ਇਸਦੇ ਨਾਲ ਹੀ ਹਾਈਬ੍ਰਿਡ ਬੀਜਾਂ ‘ਤੇ 20 ਕਰੋੜ ਦੀ ਸਬਸਿਡੀ ਯੋਜਨਾ ਲਾਗੂ ਕੀਤੀ ਗਈ ਹੈ। ਨਕਲੀ ਬੀਜ ਵੇਚਣ ਵਾਲਿਆਂ ਦੇ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਕਪਾਹ ਨੂੰ ਝੋਨੇ ਦੀ ਥਾਂ ਲੈਕੇ ਉਸਦਾ ਬਦਲ ਬਣਾਇਆ ਜਾਵੇਗਾ।
ਇਹ ਕਿਹਾ ਜਾ ਸਕਦਾ ਹੈ ਕਿ ਮਾਨ ਸਰਕਾਰ ਦੀ ਪਹਿਲਕਦਮੀ ਹੇਠ ਫਸਲੀ ਵਿਭਿੰਨਤਾ ਨਵੀਆਂ ਉਚਾਈਆਂ ‘ਤੇ ਪਹੁੰਚੇਗੀ। ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਤੱਕ ਸਬਸਿਡੀ ਮਿਲੇਗੀ।