ਮੰਗਲਵਾਰ, ਫਰਵਰੀ 17, 2026 07:18 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਮਿਸਲ ਸਤਲੁਜ ਦੀ ਅਗਵਾਈ ਹੇਠ ‘ਪੂਰਾ ਪੰਜਾਬ ਲਹਿਰ’ ਦਾ ਮੋਹਾਲੀ ਤੋਂ ਆਗਾਜ਼ ,ਪਹਿਲੇ ਦਿਨ ਜਨਤਕ ਦਸਤਖ਼ਤ ਪਟੀਸ਼ਨ ਦੀਆਂ 50 ਹਜ਼ਾਰ ਕਾਪੀਆਂ ਜਾਰੀ

ਪੰਜਾਬ ਦੇ ਵਢੇਰੇ ਮਸਲਿਆਂ ਨੂੰ ਲੈਕੇ ਸੰਸਥਾ ਮਿਸਲ ਸਤਲੁਜ ਵੱਲੋਂ ਸੰਸਥਾ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ "ਪੂਰਾ ਪੰਜਾਬ ਲਹਿਰ" ਦਾ ਆਗਾਜ਼ ਮੋਹਾਲੀ ਤੋਂ ਕਰ ਦਿੱਤਾ ਗਿਆ ਹੈ।

by Pro Punjab Tv
ਫਰਵਰੀ 17, 2026
in Featured News, ਪੰਜਾਬ
0

ਪੰਜਾਬ ਦੇ ਵਢੇਰੇ ਮਸਲਿਆਂ ਨੂੰ ਲੈਕੇ ਸੰਸਥਾ ਮਿਸਲ ਸਤਲੁਜ ਵੱਲੋਂ ਸੰਸਥਾ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ “ਪੂਰਾ ਪੰਜਾਬ ਲਹਿਰ” ਦਾ ਆਗਾਜ਼ ਮੋਹਾਲੀ ਤੋਂ ਕਰ ਦਿੱਤਾ ਗਿਆ ਹੈ। ਗੁਰੂ ਸਾਹਿਬ ਦੇ ਓਟ ਆਸਰੇ ਨਾਲ ਅਰਦਾਸ ਉਪਰੰਤ ਮੁਹਿੰਮ ਦੀ ਆਰੰਭਤਾ ਹੋਈ।

ਇਸ ਮੌਕੇ ਸਰਦਾਰ ਅਜੇਪਾਲ ਸਿੰਘ ਬਰਾੜ ਨੇ “ਪੂਰਾ ਪੰਜਾਬ ਲਹਿਰ” ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ, ਆਜ਼ਾਦੀ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਵਢੇਰੇ ਮਸਲੇ ਕੇਂਦਰ ਕੋਲ ਲੰਬਿਤ ਪਏ ਹੋਏ ਹਨ। ਪੰਜਾਬ ਦੀ ਕਿਸੇ ਵੀ ਸਿਆਸੀ ਜਮਾਤ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਹੱਕ, ਹਿੱਤ ਅਤੇ ਮੰਗਾਂ ਪੂਰੀਆਂ ਕਰਵਾਉਣ ਲਈ ਕੋਈ ਸੰਜੀਦਾ ਯਤਨ ਨਹੀਂ ਕੀਤੇ। ਅੱਜ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ ਹੈ। ਅੱਜ ਪੰਜਾਬ ਦੇ ਪਾਣੀਆਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਹੈ। ਸਰਹੱਦੀ ਸੂਬਾ ਹੋਣ ਕਰਕੇ ਕੋਈ ਵਿਸ਼ੇਸ਼ ਵਿੱਤੀ ਪੈਕੇਜ ਨਹੀ ਮਿਲਿਆ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਵੀ ਭੇਦਭਾਵ ਹੋਇਆ ਹੈ। ਅੱਜ ਪੰਜਾਬ ਦਾ ਪਾਣੀ ਅਤੇ ਹਵਾ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਸਰਦਾਰ ਬਰਾੜ ਨੇ ਕਿਹਾ ਕਿ, ਇਹਨਾਂ ਮਸਲਿਆਂ ਨੂੰ ਲੈਕੇ ਮਿਸਲ ਸਤਲੁਜ ਵੱਲੋਂ ਪੂਰਾ ਪੰਜਾਬ ਲਹਿਰ ਹੇਠ ਮੁਹਿੰਮ ਦਾ ਮੁੱਢ ਬੰਨ੍ਹਿਆ ਗਿਆ। ਓਹਨਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ 4 ਮਾਰਚ ਤੱਕ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਸਾਹਮਣੇ ਇਹਨਾਂ ਮਸਲਿਆਂ ਨੂੰ ਲੈਕੇ ਚੇਤਨਾ ਮੰਚ ਜਾਰੀ ਰਹੇਗਾ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਲਹਿਰ ਨੂੰ ਲੈਕੇ ਜਾਇਆ ਜਾਵੇਗਾ।

ਮਿਸਲ ਸਤਲੁਜ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ, ਅੱਜ ਪਹਿਲੇ ਦਿਨ ਪੰਜਾਬ ਦੀਆਂ ਮੰਗਾਂ ਨੂੰ ਲੈਕੇ ਜਨਤਕ ਪਟੀਸ਼ਨ ਦਸਤਖਤ ਮਹਿੰਮ ਦਾ ਵੀ ਆਗਾਜ ਕੀਤਾ ਗਿਆ ਹੈ। ਓਹਨਾਂ ਕਿਹਾ ਕਿ ਇਸ ਪਟੀਸ਼ਨ ਵਿੱਚ ਪੰਜਾਬ ਦੇ ਜੁੜੇ ਮੁੱਦੇ ਅਤੇ ਮੰਗਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੱਜ ਮੁਹਿੰਮ ਦੇ ਪਹਿਲੇ ਦਿਨ 50 ਹਜ਼ਾਰ ਪਟੀਸ਼ਨ ਦਫਤਰ ਤੋਂ ਜਾਰੀ ਕੀਤੀ ਗਈ ਹੈ। ਇਸ ਮੁਹਿੰਮ ਹੇਠ 1 ਨਵੰਬਰ ਤੱਕ ਪੰਜ ਲੱਖ ਪੰਜਾਬ ਵਾਸੀਆਂ ਦੇ ਦਸਤਖਤ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪੰਜ ਲੱਖ ਪਟੀਸ਼ਨ ਤੇ ਦਸਤਖ਼ਤ ਹੋਣ ਉਪਰੰਤ ਦਿੱਲੀ ਦੇ ਜੰਤਰ ਮੰਤਰ ਤੋਂ ਪਾਰਲੀਮੈਂਟ ਪੈਦਲ ਮਾਰਚ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ (ਦੇਸ਼ ਦੇ ਪ੍ਰਧਾਨ ਪ੍ਰਧਾਨ ਮੰਤਰੀ )ਨੂੰ ਇਹ ਪਟੀਸ਼ਨ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਰਦਾਰ ਸੇਖੋਂ ਨੇ ਕਿਹਾ ਕਿ, ਪੰਜਾਬ ਦਾ ਕੋਈ ਵੀ ਸੁਹਿਰਦ ਬਾਸ਼ਿੰਦਾ 99155-00244 ਤੇ ਕਾਲ ਕਰਕੇ ਪਟੀਸ਼ਨ ਦੀਆਂ ਕਾਪੀਆਂ ਨੂੰ ਪ੍ਰਾਪਤ ਕਰ ਸਕਦਾ ਹੈ।

ਅੱਜ ਪਹਿਲੇ ਦਿਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬ ਦਰਦੀ ਲੋਕਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਜਿਨਾ ਵਿੱਚ ਪ੍ਰਮੁੱਖ ਤੌਰ ਤੇ ਬੀਬੀ ਜਸਮੀਤ ਕੌਰ ਛੀਨਾ, ਅਮਰਿੰਦਰ ਸਿੰਘ ਤੁੜ, ਹਰਪਿੰਦਰ ਸਿੰਘ ਦਰਬਾਰ ਏ ਖਾਲਸਾ, ਅਮਰਜੀਤ ਸਿੰਘ ਵਿਰਕ, ਬੀਬੀ ਹਰਪ੍ਰੀਤ ਕੌਰ ਢੱਡਾ, ਕੁੰਵਰ ਜਗਬੀਰ ਸਿੰਘ ਸਹੂੰਗੜਾ, ਪੰਜਾਬ ਹਰਿਆਣਾ ਕੋਰਟ ਤੋਂ ਸੀਨੀਅਰ ਵਕੀਲ ਹਰਪ੍ਰੀਤ ਸਿੰਘ,ਅਮਰਜੀਤ ਸਿੰਘ ਵਿਰਕ, ਹਰਦੀਪ ਸਿੰਘ ਬਾਠ ਖਰੜ, ਗੁਰਮੀਤ ਸਿੰਘ ਸ਼ੰਟੂ ਲੋਕ ਹਿੱਤ ਮਿਸ਼ਨ, ਰਣਜੀਤ ਸਿੰਘ ਰਾਣਾ, ਜਸਪਾਲ ਸਿੰਘ ਯਾਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਰਣਧੀਰ ਸਿੰਘ ਧੀਰਾ ਜ਼ਿਲਾ ਪ੍ਰਧਾਨ ਮੋਹਾਲੀ, ਜੁਝਾਰ ਸਿੰਘ ਦਿਹਾਤੀ ਪ੍ਰਧਾਨ, ਸੁਲਭਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਮੌੜ, ਹਰਜੀਤ ਸਿੰਘ ਖਿਜ਼ਰਾਬਾਦ ਨੇ ਹਾਜ਼ਰੀ ਲਗਵਾਈ।

ਅੱਜ ਵੱਖ ਵੱਖ ਜ਼ਿਲ੍ਹਿਆਂ ਨੂੰ ਭੇਜੀਆਂ ਗਈਆਂ ਪਟੀਸ਼ਨ ਦੀਆਂ ਕਾਪੀਆਂ ਦਾ ਵੇਰਵਾ।
ਜ਼ਿਲਾ ਫਿਰੋਜ਼ਪੁਰ ਲਈ 10 ਹਜ਼ਾਰ
ਜ਼ਿਲਾ ਫਰੀਦਕੋਟ ਲਈ 10 ਹਜ਼ਾਰ
ਜ਼ਿਲਾ ਮੋਹਾਲੀ ਲਈ 10 ਹਜ਼ਾਰ
ਜ਼ਿਲਾ ਬਠਿੰਡਾ ਲਈ 5 ਹਜ਼ਾਰ
ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਲਈ 5 ਹਜ਼ਾਰ
ਜ਼ਿਲਾ ਫਾਜ਼ਿਲਕਾ ਲਈ 5 ਹਜ਼ਾਰ
ਜ਼ਿਲਾ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਲਈ 5 ਹਜ਼ਾਰ ਪਟੀਸ਼ਨ ਜਾਰੀ ਕੀਤੀਆਂ ਗਈਆਂ ।

Tags: latest newslatest Updatepropunjabnewspropunjabtvpunjab news
Share198Tweet124Share49

Related Posts

ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਲਈ ਮੁੰਬਈ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਣੋ ਕਿਸ ਮੁੱਦੇ ਤੇ ਹੋਈ ਅਹਿਮ ਚਰਚਾ

ਫਰਵਰੀ 17, 2026

ਪਹਿਲਗਾਮ ਅੱਤਵਾਦੀ ਹਮਲੇ ਦੇ ਮਹੀਨਿਆਂ ਬਾਅਦ ਦੁਬਾਰਾ ਖੁੱਲ੍ਹਣਗੇ ਜੰਮੂ-ਕਸ਼ਮੀਰ ਦੇ ਇਹ 14 ਸੈਰ-ਸਪਾਟਾ ਸਥਾਨ

ਫਰਵਰੀ 17, 2026

ਵਿਲੇਜ ਡਿਫੈਂਸ ਕਮੇਟੀਆਂ’ ਦੇ ਸਹੁੰ ਚੁੱਕ ਸਮਾਗਮ ‘ਤੇ ਵਿਰੋਧੀਆਂ ਦੀ ਬੁਖਲਾਹਟ ਉਨ੍ਹਾਂ ਦੀ ਨਸ਼ਾ-ਸਮਰਥਕ ਮਾਨਸਿਕਤਾ ਦਾ ਸਬੂਤ: ਬਲਤੇਜ ਪੰਨੂ

ਫਰਵਰੀ 17, 2026

ਸਰਕਾਰ ਨੇ ਹੁਣ ਤੱਕ 2,000 ਕਿਲੋ ਨਸ਼ਾ ਫੜਿਆ, ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਡੱਕਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਏ- ਕੇਜਰੀਵਾਲ

ਫਰਵਰੀ 17, 2026

ਮੋਗਾ : AAP ਦੀ ਰੈਲੀ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ‘ਤੇ ਚੜ੍ਹੀ ਬੱਸ, 4 ਗੰਭੀਰ ਜ਼ਖ਼ਮੀ

ਫਰਵਰੀ 16, 2026

ਪੰਜਾਬ ‘ਚ IAS ਅਫਸਰਾਂ ਦੇ ਤਬਾਦਲੇ, ਪੜ੍ਹੋ ਸੂਚੀ

ਫਰਵਰੀ 16, 2026
Load More

Recent News

ਮਿਸਲ ਸਤਲੁਜ ਦੀ ਅਗਵਾਈ ਹੇਠ ‘ਪੂਰਾ ਪੰਜਾਬ ਲਹਿਰ’ ਦਾ ਮੋਹਾਲੀ ਤੋਂ ਆਗਾਜ਼ ,ਪਹਿਲੇ ਦਿਨ ਜਨਤਕ ਦਸਤਖ਼ਤ ਪਟੀਸ਼ਨ ਦੀਆਂ 50 ਹਜ਼ਾਰ ਕਾਪੀਆਂ ਜਾਰੀ

ਫਰਵਰੀ 17, 2026

ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਲਈ ਮੁੰਬਈ ਪਹੁੰਚੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਾਣੋ ਕਿਸ ਮੁੱਦੇ ਤੇ ਹੋਈ ਅਹਿਮ ਚਰਚਾ

ਫਰਵਰੀ 17, 2026

ਪਹਿਲਗਾਮ ਅੱਤਵਾਦੀ ਹਮਲੇ ਦੇ ਮਹੀਨਿਆਂ ਬਾਅਦ ਦੁਬਾਰਾ ਖੁੱਲ੍ਹਣਗੇ ਜੰਮੂ-ਕਸ਼ਮੀਰ ਦੇ ਇਹ 14 ਸੈਰ-ਸਪਾਟਾ ਸਥਾਨ

ਫਰਵਰੀ 17, 2026

ਵਿਲੇਜ ਡਿਫੈਂਸ ਕਮੇਟੀਆਂ’ ਦੇ ਸਹੁੰ ਚੁੱਕ ਸਮਾਗਮ ‘ਤੇ ਵਿਰੋਧੀਆਂ ਦੀ ਬੁਖਲਾਹਟ ਉਨ੍ਹਾਂ ਦੀ ਨਸ਼ਾ-ਸਮਰਥਕ ਮਾਨਸਿਕਤਾ ਦਾ ਸਬੂਤ: ਬਲਤੇਜ ਪੰਨੂ

ਫਰਵਰੀ 17, 2026

ਸਰਕਾਰ ਨੇ ਹੁਣ ਤੱਕ 2,000 ਕਿਲੋ ਨਸ਼ਾ ਫੜਿਆ, ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਡੱਕਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾਏ- ਕੇਜਰੀਵਾਲ

ਫਰਵਰੀ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.