ਤਰਨਤਾਰਨ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦਸਿਆ ਜਾ ਰਿਹਾ ਹੈ ਕਿ ਤਰਨਤਾਰਨ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਤਰਨਤਾਰਨ ਵਿਖੇ ਬਦਮਾਸ਼ਾਂ ਦੇ ਤੇ ਪੁਲਿਸ ਦੇ ਵਿੱਚ ਮੁੱਠਭੇੜ ਹੋਈ ਜਿਸ ਦੇ ਵਿੱਚ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਦੋ ਦੋਸ਼ੀ ਮਹਿਕਪ੍ਰੀਤ ਸਿੰਘ ਤੇ ਯੁਵਰਾਜ ਸਿੰਘ ਵਾਸੀ ਤਰਨ ਤਰਨ ਦੱਸਿਆ ਜਾ ਰਿਹਾ ਉਹਨਾਂ ਕੋਲੋਂ ਦੋ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਦੱਸ ਦੇਈਏ ਕਿ ਇਹ ਆਪਰੇਸ਼ਨ AGTF ਅਤੇ ਪੰਜਾਬ ਪੁਲਿਸ ਦਾ ਸਾਂਝਾ ਆਪਰੇਸ਼ਨ ਸੀ।
ਜਿਸ ਦੇ ਵਿੱਚ ਦੋ ਦੋਸ਼ੀਆਂ ਦੇ ਚਾਰ ਗੋਲੀਆਂ ਲੱਗੀਆਂ ਅਤੇ ਇਹ ਦੋਸ਼ੀ ਅੱਜ ਤੜਕ ਸਾਰ ਨੁਸ਼ਹਿਰੇ ਪੰਨੂਆ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਜਿਸ ਦੇ ਦੌਰਾਨ ਇਹਨਾਂ ਦੋ ਦੋਸ਼ੀਆਂ ਦਾ ਇਨਕਾਊਂਟਰ ਕੀਤਾ ਗਿਆ।
ਜਾਣਕਾਰੀ ਮੁਤਾਬਕ ਇਹ ਦੋਵੇਂ ਦੋਸ਼ੀ ਮਹਿਕਦੀਪ ਸਿੰਘ ਤੇ ਯੁਵਰਾਜ ਸਿੰਘ ਪਿਛਲੇ ਕਈ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਇਹਨਾਂ ਦੀ ਭਾਲ ਸੀ ਦੱਸ ਦਈਏ ਕਿ ਪਿਛਲੇ ਦਿਨੀ ਹੈਂਡ ਗਰਨੇਡ ਮਾਮਲੇ ਵਿੱਚ ਵੀ ਇਹਨਾਂ ਦੋਵਾਂ ਦੋਸ਼ੀਆਂ ਦਾ ਹੱਥ ਸੀ ਅਤੇ ਅਜਿਹੇ ਕਈ ਮਾਮਲੇ ਇਹਨਾਂ ਦੇ ਖਿਲਾਫ ਦਰਜ ਹਨ।
ਦੱਸ ਦਈਏ ਕਿ ਆਏ ਦਿਨ ਹੀ ਇਹਨਾਂ ਵੱਲੋਂ ਕਈ ਫਰੌਤੀਆਂ ਵੀ ਮੰਗੀਆਂ ਜਾਂਦੀਆਂ ਸਨ ਫਿਲਹਾਲ ਦੋਵਾਂ ਦੋਸ਼ੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।