ਪੰਜਾਬ ਸਰਕਾਰ ਵੱਲੋਂ ਖਰਾਬ ਸੜਕਾਂ ਤੇ ਲਗਾਤਾਰ ਫੋਕਸ ਕੀਤਾ ਜਾ ਰਿਹਾ ਹੈ। ਇਸੇ ਦੇ ਤਹਿਤ ਜਿਸਦਾ ਟੈਂਡਰ ਪੰਜਾਬ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਹੈ।
ਇਹ ਵੀ ਦੱਸਣਾ ਅਹਿਮ ਹੋਵੇਗਾ ਕਿ ਪੰਜਾਬ ਵਿੱਚ ਪਹਿਲੀ ਵਾਰ ਸੜਕਾਂ ਦੇ ਰੱਖ ਰਖਾਓ ਦਾ ਟੈਂਡਰ 5 ਸਾਲ ਲੰਬਾ ਹੋਵੇਗਾ। ਤਾਂ ਕਿ ਸੜਕ ਟੁੱਟਣ ਤੇ ਨਾਲ ਦੀ ਨਾਲ ਉਸਦੀ ਮੁਰੰਮਤ ਕੀਤੀ ਜਾ ਸਕੇ। ਜਾਣਕਾਰੀ ਅਨੁਸਾਰ ਪਹਿਲਾ ਇਹ ਠੇਕਾ ਸਿਰਫ ਇੱਕ ਸਾਲ ਦਾ ਹੁੰਦਾ ਸੀ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸੜਕਾਂ ਦੀ ਮੁਰੰਮਤ ਲਈ ਉਚਿਤ ਫ਼ੰਡ ਰੱਖੇ ਜਾਣ ਦਾ ਫੈਸਲਾ ਵੀ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਚ ਚੱਲੇ ਸੈਸ਼ਨ ਦੇ ਦੌਰਾਨ ਵੀ ਸੜਕਾਂ ਦੀ ਖਸਤਾਹਲਤ ਦਾ ਮੁੱਦਾ ਚੁੱਕਿਆ ਗਿਆ ਸੀ। ਜਿਸ ਦੇ ਤਹਿਤ ਹੀ ਇਹ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਸ ਟੈਂਡਰ ਦੇ ਤਹਿਤ ਸੜਕਾਂ ਨੂੰ ਇਸ ਤਰੀਕੇ ਨਾਲ ਠੀਕ ਕਰਨ ਦੀ ਯੋਜਨਾ ਬਣਾ ਰਹੀ ਹੈ ਕਿ ਇਸ ਸਾਲ ਦੇ ਅਖੀਰ ਤੱਕ ਸੜਕਾਂ ਬਣਾਉਣ ਦਾ ਸਾਰਾ ਕੰਮ ਪੂਰਾ ਹੋ ਜਾਵੇ।
ਇਸ ਤੋਂ ਇਲਾਵਾ, ਸਰਕਾਰ ਨੇ ਅੰਮ੍ਰਿਤਸਰ, ਜਲੰਧਰ, ਮੋਹਾਲੀ, ਲੁਧਿਆਣਾ ਅਤੇ ਪਟਿਆਲਾ ਵਿੱਚ ਵਿਸ਼ਵ ਪੱਧਰੀ ਸੜਕਾਂ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਖੇਤਰ ਵਿੱਚ ਕੁਝ ਸੜਕਾਂ ਚੁਣੀਆਂ ਗਈਆਂ ਹਨ। ਜਿੱਥੇ ਇਹ ਕੰਮ ਕੀਤਾ ਜਾਵੇਗਾ। ਇੱਥੇ ਸੜਕ ਸੁਰੱਖਿਆ ਬੁਨਿਆਦੀ ਢਾਂਚੇ ਦਾ ਫੈਸਲਾ ਕੀਤਾ ਜਾਵੇਗਾ।