ਨਾਭਾ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸ ਦੇਈਏ ਕਿ ਨਾਭਾ ਬਲਾਕ ਦੇ ਇੱਕ ਪਿੰਡ ਚਹਿਲ ਵਿਖੇ ਪਿੰਡ ਵਿੱਚੋਂ ਕਿਰਾਏ ਤੇ ਰਹਿ ਰਹੇ ਚਾਰ ਤੋਂ ਲੈ ਕੇ ਪੰਜ ਹਜਾਰ ਪਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਕੱਢਣ ਦਾ ਫਰਮਾਨ ਪਿੰਡ ਦੀ ਪੰਚਾਇਤ ਵੱਲੋਂ ਸੁਣਾਇਆ ਗਿਆ ਹੈ।
ਦੱਸ ਦੇਈਏ ਕਿ ਪਿੰਡ ਦੀ ਪੰਚਾਇਤ ਵੱਲੋਂ ਬੀਤੇ ਐਤਵਾਰ ਨੂੰ ਪਿੰਡ ਦਾ ਵੱਡਾ ਇਕੱਠ ਕਰਕੇ ਇਹ ਫਰਮਾਨ ਜਾਰੀ ਕੀਤਾ ਗਿਆ। ਇਹ ਫਰਮਾਨ ਸੁਣਦੇ ਹੀ ਪਿੰਡ ਦੇ ਵਿੱਚ ਰਹਿ ਰਹੇ ਕਿਰਾਏ ਤੇ ਕਈ ਪ੍ਰਵਾਸੀ ਮਜ਼ਦੂਰ ਘਰ ਛੱਡ ਕੇ ਹੋਏ ਰਫੂ ਚੱਕਰ ਹੋ ਗਏ।
ਪਿੰਡ ਦੇ ਦੋ ਵਿਅਕਤੀ ਸੁਖਰਾਜ ਸਿੰਘ ਨੋਨੀ ਅਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਜਿਆਦਾ ਮਾਤਰਾ ਵਿੱਚ ਪ੍ਰਵਾਸੀ ਮਜ਼ਦੂਰ ਰਹੇ ਹਨ ਅਤੇ ਪਿੰਡ ਵਿੱਚ ਕ੍ਰਾਇਮ ਅਤੇ ਹੋਰ ਵਾਰਦਾਤਾਂ ਵੱਧ ਗਈਆਂ ਹਨ। ਜਿਸ ਕਰਕੇ ਅਸੀਂ ਇਹ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ।
ਜਿਵੇਂ ਇਹ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਪਰਵਾਸੀ ਮਜ਼ਦੂਰ ਖੇਤੀ ਅਤੇ ਉਦਯੋਗ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਸੂਬੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਕਈ ਪਿੰਡਾਂ ਵਿੱਚ ਕੱਢਣ ਦੀ ਰਵਾਇਤ ਸ਼ੁਰੂ ਹੋ ਗਈ ਹੈ।
ਜਿਸ ਦੇ ਤਹਿਤ ਨਾਭਾ ਬਲਕ ਦੇ ਪਿੰਡ ਚਹਿਲ ਵਿਖੇ ਬੀਤੀ ਦਿਨੀ ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਲਈ ਕੱਢਿਆ ਜਾ ਰਿਹਾ ਹੈ ਕਿਉਂਕਿ ਪਿੰਡ ਦੀ ਪੰਚਾਇਤ ਦਾ ਆਰੋਪ ਹੈ ਕੀ ਪਿੰਡ ਵਿੱਚ ਪਰਵਾਸੀ ਮਜ਼ਦੂਰ ਹੁਲੜਬਾਜੀ ਕਰਦੇ ਹਨ ਅਤੇ ਪਿੰਡ ਵਿੱਚ 4 ਤੋਂ ਲੈ ਕੇ 5 ਹਜਾਰ ਮਜ਼ਦੂਰ ਰਹਿ ਰਿਹਾ ਹੈ।
ਪੰਚਾਇਤ ਵੱਲੋਂ ਇੱਕ ਅਪ੍ਰੈਲ ਤੱਕ ਪਿੰਡ ਵਿੱਚ ਮਜ਼ਦੂਰਾਂ ਨੂੰ ਜਾਣ ਦੀ ਆਗਿਆ ਦੇ ਦਿੱਤੀ ਸੀ ਅਤੇ ਕਈ ਮਜ਼ਦੂਰ ਤੋਂ ਪਿੰਡ ਛੱਡ ਕੇ ਚਲੇ ਗਏ। ਜਿਸ ਦੀ ਗਵਾਹੀ ਪਿੰਡ ਵਿੱਚ ਲੱਗੇ ਮਜ਼ਦੂਰਾਂ ਦੇ ਘਰਾ ਦੇ ਤਾਲੇ ਦਰਸਾ ਰਹੇ ਹਨ।
ਇਸ ਵਿੱਚ ਉਹ ਕਿਰਾਏ ਤੇ ਰਹਿ ਰਹੇ ਸਨ। ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਅਤੇ ਪੰਚਾਇਤ ਨੇ ਇਸ ਮੁੱਦੇ ਸਬੰਧੀ ਕੈਮਰੇ ਅੱਗੇ ਆਉਣ ਤੋ ਸਾਫ ਇਨਕਾਰ ਕਰ ਦਿੱਤਾ। ਪਰ ਪਿੰਡ ਦੇ ਦੋ ਵਿਅਕਤੀ ਹੀ ਅੱਗੇ ਆ ਕੇ ਕਹਿ ਰਹੇ ਹਨ ਕਿ ਅਸੀਂ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚ ਰਹਿਣ ਨਹੀਂ ਦੇਣਾ। ਭਾਵੇਂ ਕਿ ਪਿੰਡ ਦੀ ਪੰਚਾਇਤ ਵੱਲੋਂ ਇਹ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਪਰ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪਿੰਡ ਵਿੱਚੋਂ ਨਾ ਕੱਢਿਆ ਜਾਵੇ ਪਰ ਉਹ ਕੈਮਰੇ ਅੱਗੇ ਆਉਣ ਤੋਂ ਵੀ ਕਤਰਾ ਰਹੇ ਹਨ। ਪੁਲਿਸ ਨੇ ਇਸ ਮਾਮਲੇ ਸਬੰਧੀ ਪਿੰਡ ਦੇ 5 ਵਿਅਕਤੀਆਂ ਦੇ ਉੱਪਰ ਆਰਜੀ ਤੌਰ ਤੇ 7/51 ਦਾ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਜੋ ਪਿੰਡ ਵਿੱਚ ਮਾਹੌਲ ਖਰਾਬ ਨਾ ਹੋਵੇ।