ਅਕਸਰ ਲੋਕੀ ਸਰਕਾਰੀ ਸਕੀਮ ਦਾ ਫਾਇਦਾ ਚੁੱਕਣ ਲਈ ਕੋਈ ਨਾ ਕੋਈ ਜੁਗਾੜ ਕਰਦੇ ਰਹਿੰਦੇ ਆ। ਜਿਥੇ ਅੱਜ ਕਲ ਦੀਆਂ ਔਰਤਾਂ ਇੱਕ ਬੱਚਾ ਪੈਦਾ ਕਰਨ ਤੋਂ ਬਾਅਦ ਦੂਜਾ ਪੈਦਾ ਕਰਨ ਵਾਰੇ ਵੀ ਨਹੀਂ ਸੋਚਦੀਆਂ ਉਥੇ ਹੀ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਔਰਤ ਢਾਈ ਸਾਲ ਦੇ ਵਿੱਚ 25 ਵਾਰ ਮਾਂ ਬਣ ਗਈ।
ਦੱਸ ਦੇਈਏ ਕਿ ਇਹ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆ ਰਿਹਾ ਹੈ ਜਿਸ ਚ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ 25 ਵਾਰ ਮਾਂ ਬਣੀ ਅਤੇ ਇਨਾ ਹੀ ਨਹੀਂ ਉਸਨੇ 5 ਵਾਰ ਨਸਬੰਦੀ ਵੀ ਕਰਵਾ ਲਈ।
ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਸਿਹਤ ਵਿਭਾਗ ਦੀ ਟੀਮ ਜਾਂਚ ਕਰਨ ਲਈ ਹਸਪਤਾਲ ਪਹੁੰਚੀ ਜਿਥੇ ਦੇਖਿਆ ਗਿਆ ਕਿ ਇੱਕ ਔਰਤ ਦਾ ਨਾਮ 25 ਵਾਰ ਜਣੇਪੇ ਵਾਲੀ ਲਿਸਟ ਵਿੱਚ ਆ ਗਿਆ ਅਤੇ 5 ਵਾਰ ਔਰਤ ਵੱਲੋਂ ਨਸਬੰਦੀ ਵੀ ਕਰਵਾਈ ਗਈ।
ਦਰਅਸਲ ਇਹ ਸਾਰੀ ਸਕੀਮ ਔਰਤਾਂ ਨੂੰ ਜਿਹੜੇ ਲਾਭ ਸਰਕਾਰ ਵੱਲੋਂ ਬੱਚਾ ਜੰਮਣ ਸਮੇ ਅਤੇ ਨਸਬੰਦੀ ਕਰਨ ਦੌਰਾਨ ਮਿਲਦੇ ਹਨ ਉਹਨਾਂ ਲਈ ਕੀਤਾ ਗਿਆ ਸੀ। ਇਹ ਸਾਰੀ ਘਟਨਾ ਹਸਪਤਾਲ ਦੇ ਕਰਮਚਾਰੀ ਅਤੇ ਇੱਕ ਔਰਤ ਵੱਲੋਂ ਰਚੀ ਗਈ ਸੀ।
ਜਾਣਕਾਰੀ ਅਨੁਸਾਰ ਜਾਂਚ ਦੌਰਾਨ ਪਤਾ ਲੱਗਿਆ ਕਿ ਪਿਛਲੇ ਢਾਈ ਸਾਲ ਵਿੱਚ ਔਰਤ ਦੇ ਖਾਣੇ ਵਿੱਚ 45 ਹਜਾਰ ਰੁਪਏ ਸਰਕਾਰ ਦੀ ਇਸ ਯੋਜਨਾ ਦੇ ਲਾਭ ਕਾਰਨ ਆਏ ਸਨ।