ਤਰਨਤਾਰਨ ਤੋਂ ਇੱਕ ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਰਨਤਾਰਨ ਦੇ ਨਜ਼ਦੀਕੀ ਪਿੰਡ ਰਸੂਲਪੁਰ ਵਿਚ ਸਵੇਰ ਗੋਲੀ ਚੱਲਣ ਦੀ ਵਾਪਰ ਘਟਨਾ ਵਿਚ ਇਕ ਨੌਜਵਾਨ ਅਜੈਵੀਰ ਸਿੰਘ 23 ਸਾਲ ਦੀ ਮੌਤ ਹੋ ਗਈ।
ਇਸ ਬਾਰੇ ਪਰਿਵਾਰਕ ਮੈਬਰਾਂ ਨੇ ਦੱਸਿਆ ਅੱਜ ਸਵੇਰ ਦੋ ਨੌਜਵਾਨ ਜੋ ਕਿ ਪਿੰਡ ਚੁਤਾਲਾ ਨੇ ਵਾਸੀ ਸਨ ਮੋਟਰਸਾਈਕਲ ਤੇ ਉਨ੍ਹਾਂ ਦੇ ਘਰ ਆਏ ਜਿਥੇ ਉਨ੍ਹਾਂ ਵਲੋਂ ਗੱਲਬਾਤ ਕਰਨ ਦੇ ਬਹਾਨੇ ਅਜੈਵੀਰ ਸਿੰਘ ਦੂਸਰੇ ਕਮਰੇ ਵਿਚ ਬਿਠਾ ਲਿਆ ਅਤੇ ਕੁਝ ਦੇਰ ਬਾਅਦ ਉਸਨੂੰ ਗੋਲੀ ਮਾਰ ਕੇ ਫਰਾਰ ਹੋ ਗਏ।
ਇਸ ਸੰਬੰਧੀ DSP ਅਤੁਲ ਸੋਨੀ ਨੇ ਦੱਸਿਆ ਕਿ ਅਜੈਵੀਰ ਸਿੰਘ ਜਿਸਦੀ ਮੌਤ ਹੋਈ ਹੈ ਉਸਦੇ 2 ਦੋਸਤ ਅੱਜ ਉਸਦੇ ਘਰ ਜਿਨ੍ਹਾਂ ਕੋਲ ਨਾਜਾਇਜ਼ ਪਿਸਟਲ ਸੀ ਜਿਸ ਵਿਚੋਂ ਗੋਲੀ ਚੱਲਣ ਨਾਲ ਅਜੈਵੀਰ ਸਿੰਘ ਦੀ ਮੌਤ ਹੋ ਗਈ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੁਲਜ਼ਮਾਂ ਕੋਲੋ ਨਾਜਾਇਜ਼ ਹਥਿਆਰ ਮਿਲਿਆ ਹੈ ਉਸ ਤੋਂ ਲੱਗਦਾ ਹੈ ਕੀ ਇਨ੍ਹਾਂ ਦਾ ਸੰਬੰਧ ਹੋਰ ਕਿਸੇ ਅਪਰਾਧਿਕ ਜਥੇਬੰਦੀ ਨਾਲ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਮਿਰਤਕ ਦੀ 10 ਮਹੀਨਿਆਂ ਦੀ ਇਕ ਛੋਟੀ ਬੱਚੀ ਵੀ ਹੈ ਪੁਲੀਸ ਨੇ ਲਾਸ਼ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।