ਪਿਛਲੇ ਇੱਕ ਮਹੀਨੇ ਤੋਂ ਫੈਲੇ ਇਨਫਲੈਂਜਾ ਫਲੂ ਦੇ ਕਾਰਨ ਲਗਾਤਾਰ ਛੋਟੇ ਬੱਚੇ ਬਿਮਾਰ ਹੋ ਰਹੇ ਹਨ। ਦੱਸ ਦੇਈਏ ਕਿ ਇਸ ਫਲੂ ਦੇ ਚਲਦਿਆਂ ਬੱਚਿਆਂ ਨੂੰ ਤੇਜ ਬੁਖਾਰ ਤੇ ਤੇਜ਼ ਖਾਂਸੀ ਅਤੇ ਪੇਟ ਖਰਾਬ ਦਸਤ ਲਗਣਾ, ਉਲਟੀਆਂ ਲਗਣੀਆ ਆਦਿ ਦੇ ਲੱਛਣ ਸਾਹਮਣੇ ਆਉਂਦੇ ਹਨ।
ਇੱਕ ਦਮ ਤੇਜ਼ ਬੁਖਾਰ ਹੋ ਕੇ ਦੋ ਤਿੰਨ ਦਿਨ ਵਿੱਚ ਹੌਲੀ ਹੌਲੀ ਇਹ ਬੁਖਾਰ ਉਤਰਦਾ ਹੈ ਇਸ ਫਲੂ ਨੇ ਲਗਾਤਾਰ ਕਈ ਛੋਟੇ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ ਇਸ ਫਲੂ ਨਾਲ ਪੀੜਤ ਬਿਮਾਰ ਬੱਚੇ ਇਲਾਜ ਦੇ ਲਈ ਹਸਪਤਾਲਾਂ ਵਿਚ ਆ ਰਹੇ ਹਨ।
ਬੱਚਿਆਂ ਦੇ ਮਾਹਰ ਡਾਕਟਰ RS ਸੰਧੂ ਨੇ ਦੱਸਿਆ ਕਿ ਇਹ ਫਲੂ ਅੱਜਕਲ ਛੋਟੇ ਬੱਚਿਆਂ ਨੂੰ ਆਪਣੀ ਚਪੇਟ ਵਿੱਚ ਲੈ ਰਿਹਾ ਹੈ ਜਿਸ ਨਾਲ ਬੱਚੇ ਬੜੀ ਵੱਡੀ ਤਾਦਾਦ ਦੇ ਨਾਲ ਬਿਮਾਰ ਹੋ ਰਹੇ ਹਨ ਤੇ ਡਾਕਟਰ ਨੇ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਫਲੂ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਸਭ ਤੋਂ ਪਹਿਲਾਂ ਫਲੂ ਤੋਂ ਬਚਣ ਵਾਲਾ ਟੀਕਾ ਲਗਵਾਉਣਾ ਚਾਹੀਦਾ ਹੈ।
ਬੱਚਿਆਂ ਨੂੰ ਫਾਸਟ ਫੂਡ ਜੰਕ ਫੂਡ ਖਾਣ ਤੋਂ ਰੋਕਣਾ ਚਾਹੀਦਾ ਹੈ ਕਿਉਂਕਿ ਫਾਸਟ ਫੂਡ ਦੇ ਜੰਕ ਫੂਡ ਖਾਣ ਨਾਲ ਉਹਨਾਂ ਦੀ ਇਮੁਨਿਟੀ ਘੱਟ ਜਾਂਦੀ ਹੈ ਤੇ ਬੱਚੇ ਜਲਦ ਬਿਮਾਰ ਹੋਣ ਲੱਗ ਜਾਂਦੇ ਹਨ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ ਦੇ ਇਲਾਜ ਦੇ ਲਈ ਆਯੂਸ਼ਮਾਨ ਸਕੀਮ ਸ਼ੁਰੂ ਕੀਤੀ ਹੋਈ ਹੈ ਜਿਸ ਨਾਲ ਹਰ ਬੱਚਾ 5 ਲੱਖ ਰੁਪਏ ਤੱਕ ਦਾ ਫ੍ਰੀ ਇਲਾਜ ਲੈ ਸਕਦਾ ਹੈ।
ਸਮਾਂ ਰਹਿੰਦਿਆਂ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਇਸ ਸਹੂਲਤ ਲੈਣ ਵਾਸਤੇ ਆਪਣਾ ਅਤੇ ਆਪਣੇ ਬੱਚਿਆਂ ਦਾ ਆਯੁਸ਼ਮਾਨ ਕਾਰਡ ਬਣਵਾ ਕੇ ਰੱਖਣ ਤਾਂ ਜੋ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ ਆਪਣੇ ਬੱਚਿਆਂ ਨੂੰ ਇਸ ਫਲੂ ਤੋਂ ਬਚਾਉਣ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ।